Shaitaan OTT Release: ਅਜੈ ਦੇਵਗਨ ਅਤੇ ਆਰ ਮਾਧਵਨ ਸਟਾਰਰ ਡਰਾਉਣੀ ਫਿਲਮ 'ਸ਼ੈਤਾਨ' ਨੇ ਥੀਏਟਰ ਵਿੱਚ ਕਾਫੀ ਹਲਚਲ ਮਚਾ ਦਿੱਤੀ ਹੈ। ਇਸ ਫਿਲਮ ਨੇ ਆਪਣੇ ਕਾਲੇ ਜਾਦੂ ਨਾਲ ਬਾਕਸ ਆਫਿਸ ਨੂੰ ਦੋ ਮਹੀਨੇ ਤੱਕ ਆਪਣੇ ਕਾਬੂ ਵਿੱਚ ਰੱਖਿਆ ਅਤੇ ਵਧੀਆ ਕਾਰੋਬਾਰ ਕੀਤਾ। ਦਰਸ਼ਕ ਵੀ ਇਸ ਫਿਲਮ ਦੀ ਓਟੀਟੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਪਣੀ ਥੀਏਟਰਿਕ ਰਿਲੀਜ਼ ਤੋਂ ਲਗਭਗ ਦੋ ਮਹੀਨਿਆਂ ਬਾਅਦ, 'ਸ਼ੈਤਾਨ' ਆਖਰਕਾਰ OTT ਪਲੇਟਫਾਰਮ 'ਤੇ ਆ ਗਈ ਹੈ। ਆਓ ਜਾਣਦੇ ਹਾਂ ਕਿ ਅਸੀਂ OTT 'ਤੇ ਇਸ ਅਲੌਕਿਕ ਥ੍ਰਿਲਰ ਨੂੰ ਕਦੋਂ ਅਤੇ ਕਿੱਥੇ ਦੇਖ ਸਕਦੇ ਹਾਂ?
ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਫਿਲਮ
'ਸ਼ੈਤਾਨ' ਕਾਲੇ ਜਾਦੂ ਅਤੇ ਤੰਤਰ ਮੰਤਰ 'ਤੇ ਆਧਾਰਿਤ ਫਿਲਮ ਹੈ। ਇਸ ਹੌਰਰ ਥ੍ਰਿਲਰ ਕਹਾਣੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਅਤੇ ਇਸ ਨੇ ਥਿਏਟਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿਨੇਮਾਘਰਾਂ 'ਚ ਧਮਾਲ ਮਚਾਉਣ ਤੋਂ ਬਾਅਦ 'ਸ਼ੈਤਾਨ' ਆਖਰਕਾਰ OTT 'ਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਵਿਸ਼ਾਲ ਪਲੇਟਫਾਰਮ ਨੈੱਟਫਲਿਕਸ (Netflix) 'ਤੇ ਉਪਲਬਧ ਹੈ। ਸ਼ੁੱਕਰਵਾਰ ਨੂੰ, ਸਟ੍ਰੀਮਿੰਗ ਦਿੱਗਜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਘੋਸ਼ਣਾ ਕੀਤੀ ਸੀ ਕਿ ਫਿਲਮ ਸ਼ਨੀਵਾਰ, ਮਈ 4, 2024 ਨੂੰ ਡਿਜੀਟਲ ਰਿਲੀਜ਼ ਹੋ ਰਹੀ ਹੈ।
ਫਿਲਮ ਦੇ ਇੱਕ ਪੋਸਟਰ ਦੇ ਨਾਲ, ਨੈੱਟਫਲਿਕਸ ਇੰਡੀਆ ਨੇ ਲਿਖਿਆ, "ਘਰ ਦੇ ਦਰਵਾਜ਼ੇ ਬੰਦ ਰੱਖੋ, ਕਿਤੇ ਸ਼ੈਤਾਨ ਨਾ ਆ ਜਾਵੇ। ਅੱਧੀ ਰਾਤ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗੀ ਫਿਲਮ। ਜੋ ਸਿਨੇਮਾਘਰਾਂ ਵਿੱਚ 'ਸ਼ੈਤਾਨ' ਨਹੀਂ ਦੇਖ ਸਕੇ! ਆਪਣੇ ਘਰਾਂ ਵਿੱਚ ਆਰਾਮ ਨਾਲ ਫਿਲਮ ਦਾ ਆਨੰਦ ਮਾਣੋ।"
8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ 'ਸ਼ੈਤਾਨ'
ਤੁਹਾਨੂੰ ਦੱਸ ਦੇਈਏ ਕਿ 'ਸ਼ੈਤਾਨ' 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਜੀਓ ਸਟੂਡੀਓਜ਼, ਦੇਵਗਨ ਫਿਲਮਜ਼ ਅਤੇ ਪੈਨੋਰਮਾ ਸਟੂਡੀਓਜ਼ ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ ਅਜੇ ਦੇਵਗਨ, ਜੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਦੁਆਰਾ ਨਿਰਮਿਤ ਕੀਤਾ ਗਿਆ ਸੀ। ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। 'ਸ਼ੈਤਾਨ' ਇੱਕ ਮਨੋਵਿਗਿਆਨਕ ਥ੍ਰਿਲਰ ਹੈ ਅਤੇ ਗੁਜਰਾਤੀ ਹੌਰਰ ਫਿਲਮ 'ਵਸ਼' ਦਾ ਹਿੰਦੀ ਰੀਮੇਕ ਹੈ। ਇਸ ਫਿਲਮ 'ਚ ਅਜੇ ਦੇਵਗਨ, ਆਰ ਮਾਧਵਨ, ਜੋਤਿਕਾ ਅਤੇ ਜਾਨਕੀ ਬੋਦੀਵਾਲਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਕੀ ਹੈ 'ਸ਼ੈਤਾਨ' ਦੀ ਕਹਾਣੀ?
'ਦ੍ਰਿਸ਼ਯਮ 2' ਤੋਂ ਬਾਅਦ ਅਜੇ ਦੇਵਗਨ ਨੇ 'ਸ਼ੈਤਾਨ' 'ਚ ਪ੍ਰੋਟੈਕਟਿਵ ਪਿਤਾ ਦੀ ਭੂਮਿਕਾ 'ਚ ਵਾਪਸੀ ਕੀਤੀ। ਇਸ ਫਿਲਮ ਵਿੱਚ ਅਜੈ ਆਪਣੀ ਧੀ ਨੂੰ ਬਚਾਉਣ ਲਈ ਬੁਰਾਈਆਂ ਨਾਲ ਟਕਰਾ ਜਾਂਦਾ ਹੈ। ਆਰ ਮਾਧਵਨ ਨੇ ਫਿਲਮ 'ਚ ਸ਼ੈਤਾਨ ਦਾ ਕਿਰਦਾਰ ਨਿਭਾਇਆ ਹੈ। ਮਾਧਵਨ ਨੇ ਇਸ ਭੂਮਿਕਾ ਨਾਲ ਕਾਫੀ ਲਾਈਮਲਾਈਟ ਹਾਸਲ ਕੀਤੀ ਹੈ।