Desi Ghee in your Diet: ਕੀ ਤੁਸੀਂ ਜਾਣਦੇ ਹੋ ਕਿ ਘਿਓ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ ਅਤੇ ਤੁਹਾਨੂੰ ਪਤਲਾ ਰੱਖਣ ਵਿਚ ਸਹਾਈ ਹੈ। ਮਸ਼ਹੂਰ ਨਿਊਟ੍ਰੀਸ਼ਨਿਸਟ ਸਾਕਸ਼ੀ ਲਾਲਵਾਨੀ ਦੇ ਮੁਤਾਬਕ ਸਭ ਤੋਂ ਵੱਡੀ ਗਲਤੀ ਅਸੀਂ ਆਪਣੀ ਖੁਰਾਕ ਤੋਂ ਘਿਓ ਨੂੰ ਲਾਂਭੇ ਕਰਕੇ ਕਰਦੇ ਹਾਂ। ਤੁਹਾਨੂੰ ਯਾਦ ਹੋਵੇਗਾ, ਪੁਰਾਣੇ ਸਮਿਆਂ ਵਿੱਚ ਸਾਡੀਆਂ ਦਾਦੀਆਂ ਅਕਸਰ ਆਪਣੇ ਭੋਜਨ ਵਿੱਚ ਘਿਓ ਦੀ ਵਰਤੋਂ ਕਰਦੀਆਂ ਸਨ, ਚਾਹੇ ਉਹ ਰੋਟੀ ਹੋਵੇ ਜਾਂ ਦਾਲ।
ਇੰਨਾ ਹੀ ਨਹੀਂ, ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਸਨ, ਜਿਨ੍ਹਾਂ ਨੂੰ ਸਿਰਫ ਘਿਓ ਨਾਲ ਹੀ ਖਾਧਾ ਜਾਂਦਾ ਸੀ। ਚਾਹੇ ਦਾਲ ਢੋਕਲੀ ਹੋਵੇ ਜਾਂ ਰਾਜਸਥਾਨ ਦਾ ਮਸ਼ਹੂਰ ਦਾਲ-ਬਾਟੀ ਚੂਰਮਾ, ਸਾਡੇ ਖਾਣੇ ਵਿੱਚ ਘਿਓ ਦੀ ਵਰਤੋਂ ਅਕਸਰ ਹੀ ਕੀਤੀ ਜਾਂਦੀ ਹੈ। ਪਰ ਭਾਰ ਘਟਾਉਣ ਲਈ ਅਸੀਂ ਅਕਸਰ ਆਪਣੀ ਖੁਰਾਕ ਤੋਂ ਤੇਲ ਵਾਲੀਆਂ ਚੀਜ਼ਾਂ ਅਤੇ ਚਰਬੀ ਨੂੰ ਹਟਾ ਦਿੰਦੇ ਹਾਂ ਅਤੇ ਇਸ ਕਾਰਨ ਅਸੀਂ ਘਿਓ ਖਾਣਾ ਵੀ ਬੰਦ ਕਰ ਦਿੰਦੇ ਹਾਂ।
ਫੈਟ ਬਰਨ ਕਰਨ ‘ਚ ਮਦਦ ਕਰਦਾ ਹੈ ਘਿਓ
ਨਿਊਟ੍ਰੀਸ਼ਨਿਸਟ ਸਾਕਸ਼ੀ ਲਾਲਵਾਨੀ ਆਪਣੇ ਇੰਸਟਾਗ੍ਰਾਮ ਵੀਡੀਓ ਵਿੱਚ ਦੱਸਦੀ ਹੈ ਕਿ ਘਿਓ ਵਿੱਚ ਅਸਲ ਵਿੱਚ ਮੀਡੀਅਮ-ਚੇਨ ਫੈਟੀ ਐਸਿਡ ਹੁੰਦਾ ਹੈ, ਜੋ ਘਿਓ ਨੂੰ ਊਰਜਾ ਬੂਸਟਰ ਵਿੱਚ ਬਦਲਦਾ ਹੈ। ਇਸ ਕਾਰਨ ਘਿਓ ਫੈਟ ਬਰਨ ਕਰਨ ‘ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਘਿਓ ਵਿੱਚ ਕਨਜੁਗੇਟਿਡ ਲਿਨੋਲੀਕ ਐਸਿਡ (CLA) ਵੀ ਹੁੰਦਾ ਹੈ, ਜੋ ਸਰੀਰ ਦੀ ਚਰਬੀ ਨੂੰ ਘਟਾ ਕੇ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਨਾਲ, ਇਹ ਕਮਜ਼ੋਰ ਮਾਸਪੇਸ਼ੀਆਂ ਨੂੰ ਵੀ ਉਤਸ਼ਾਹਿਤ ਕਰਦਾ ਹੈ। ਘਿਓ ਵਿੱਚ ਵਿਟਾਮਿਨ ਏ, ਡੀ, ਈ ਅਤੇ ਕੇ ਦੇ ਨਾਲ-ਨਾਲ ਐਂਟੀਆਕਸੀਡੈਂਟ ਵੀ ਹੁੰਦੇ ਹਨ।
ਕਬਜ਼ ਤੋਂ ਵੀ ਮਿਲਦੀ ਹੈ ਰਾਹਤ
ਭਾਵ ਜਿਸ ਘਿਓ ਨੂੰ ਤੁਸੀਂ ਆਪਣੇ ਭਾਰ ਦਾ ਕਾਰਨ ਸਮਝ ਰਹੇ ਹੋ, ਅਸਲ ਵਿੱਚ ਉਹ ਘਿਓ ਭਾਰ ਘਟਾਉਣ ਦੀ ਪ੍ਰਕਿਰਿਆ ਵਿੱਚ ਤੁਹਾਡਾ ਦੋਸਤ ਸਾਬਤ ਹੁੰਦਾ ਹੈ। ਇੰਨਾ ਹੀ ਨਹੀਂ ਘਿਓ ਦਾ ਸੇਵਨ ਤੁਹਾਨੂੰ ਕਬਜ਼ ਜਾਂ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾ ਸਕਦਾ ਹੈ। ਡਾਇਟੀਸ਼ੀਅਨ ਸ਼ਵੇਤਾ ਸ਼ਾਹ ਆਪਣੀ ਵੀਡੀਓ ਵਿੱਚ ਦੱਸਦੀ ਹੈ ਕਿ ਜੇਕਰ ਤੁਹਾਨੂੰ ਕਬਜ਼ ਵਰਗੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਇੱਕ ਚਮਚ ਘਿਓ ਨਾਲ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਇੱਕ ਚੱਮਚ ਘਿਓ ਖਾ ਕੇ ਕਰਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ। ਇਹ ਦਿਨ ਭਰ ਤੁਹਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ।