Sharry Maan Vs Parmish Verma: ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਵਿਚਾਲੇ ਵਿਵਾਦ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕਿਸੇ ਸਮੇਂ ਇਨ੍ਹਾਂ ਦੋਵੇਂ ਪੰਜਾਬੀ ਗਾਇਕਾਂ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ, ਪਰ ਅੱਜ ਦੋਵੇਂ ਇੱਕ ਦੂਜੇ ਦੇ ਜਾਨੀ ਦੁਸ਼ਮਣ ਹਨ। ਇਹੀ ਨਹੀਂ ਦੋਵੇਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ।
ਤਾਜ਼ਾ ਮਾਮਲੇ ਵਿੱਚ ਸ਼ੈਰੀ ਮਾਨ ਨੇ ਫ਼ਿਰ ਤੋਂ ਪਰਮੀਸ਼ ਵਰਮਾ ਦੇ ਖ਼ਿਲਾਫ਼ ਬੋਲ ਕੇ ਵਿਵਾਦ ਖੜਾ ਕਰ ਲਿਆ ਹੈ। ਜੀ ਹਾਂ, ਸ਼ੈਰੀ ਮਾਨ ਨੇ ਇੱਕ ਵਾਰ ਫ਼ਿਰ ਸ਼ਰਾਬ ਪੀ ਕੇ ਪਰਮੀਸ਼ ਵਰਮਾ ਬਾਰੇ ਬਹੁਤ ਮਾੜਾ ਬੋਲਿਆ ਹੈ। ਦੱਸ ਦਈਏ ਕਿ ਸ਼ੈਰੀ ਮਾਨ ਨੇ ਸ਼ਰਾਬ ਦੇ ਨਸ਼ੇ `ਚ ਲਾਈਵ ਹੋ ਕੇ ਪਰਮੀਸ਼ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਸੀ।
ਪਰਮੀਸ਼ ਵਰਮਾ ਨੇ ਦਿੱਤਾ ਮੂੰਹਤੋੜ ਜਵਾਬ
ਸ਼ੈਰੀ ਮਾਨ ਦੀ ਹਰਕਤ ਤੇ ਪਰਮੀਸ਼ ਵਰਮਾ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵਿਵਾਦ ਤੇ ਆਪਣੀ ਪ੍ਰਤੀਕਿਰਿਆ ਦਿਤੀ ਹੈ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਪਾਈ ਹੈ, ਜਿਸ ਵਿੱਚ ਪਰਮੀਸ਼ ਨੇ ਸ਼ੈਰੀ ਨੂੰ ਗਧਾ ਤੱਕ ਕਹਿ ਦਿੱਤਾ ਹੈ। ਇਹੀ ਨਹੀਂ ਪਰਮੀਸ਼ ਨੇ ਇੰਸਟਾਗ੍ਰਾਮ ਤੇ ਕਈ ਅਜਿਹੀਆਂ ਸਟੋਰੀਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸ਼ੈਰੀ ਮਾਨ ਨੂੰ ਮੂੰਹ ਤੋੜ ਜਵਾਬ ਦਿੰਦੇ ਨਜ਼ਰ ਆ ਰਹੇ ਹਨ।
ਪਹਿਲੀ ਸਟੋਰੀ ਵਿੱਚ ਪਰਮੀਸ਼ ਵਰਮਾ ਨੇ ਕਿਹਾ, "5 ਸਾਲ ਤੇ ਉਹੀ ਸੇਮ ਰੂਲ। ਨਫ਼ਰਤ ਕਰਨ ਵਾਲਿਆਂ ਲਈ ਇਹ ਕਰੋ। ਉਨ੍ਹਾਂ ਨੂੰ ਸਾਬਤ ਕਰਕੇ ਦਿਖਾਓ। ਤੁਸੀਂ ਚੈਂਪੀਅਨ ਹੋ। ਨਫ਼ਰਤ ਕਰਨ ਵਾਲਿਆਂ ਨੂੰ ਆਪਣੇ ਕੰਮ ਰਾਹੀਂ ਆਪਣੀ ਤਾਕਤ ਦਿਖਾਓ। ਦਰਦ ਨਾਲ ਲੜੋ, ਅਣਖ ਨਾਲ ਜ਼ਿੰਦਗੀ ਜੀਓ।
ਦੂਜੀ ਸਟੋਰੀ `ਚ ਵਰਮਾ ਕਹਿ ਰਹੇ ਹਨ, "ਤੁਸੀਂ ਜਿਸ ਇਨਸਾਨ ਦੀ ਜ਼ਿੰਦਗੀ ਜਿਉਣਾ ਨਹੀਂ ਚਾਹੁੰਦੇ, ਉਸ ਦੀ ਗੱਲਾਂ ਨੂੰ ਸੁਣਨਾ ਬੰਦ ਕਰੋ।"
ਤੀਜੀ ਸਟੋਰੀ `ਚ ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਨੂੰ ਕਿਹਾ, ਬੜੇ ਕਲਾਕਾਰ ਗੋਟ ਬਣਦੇ ਦੇਖੇ ਸੀ, ਆਜ ਪਹਿਲਾ ਕਲਾਕਾਰ ਆ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਾਤ ਦੇਖ ਕੇ।"
ਇਹ ਵਿਵਾਦ ਪਰਮੀਸ਼ ਵਰਮਾ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ। ਦਰਅਸਲ, ਸ਼ੈਰੀ ਮਾਨ ਨੇ ਪਰਮੀਸ਼ ਦੇ ਵਿਆਹ ਤੇ ਤਸਵੀਰਾਂ ਖਿੱਚਣੀਆਂ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿਤੀ ਸੀ। ਜਦਕਿ ਵਿਆਹ ਫ਼ੰਕਸ਼ਨ `ਚ ਕਿਸੇ ਵੀ ਇਹ ਕਰਨ ਦੀ ਇਜਾਜ਼ਤ ਨਹੀਂ ਸੀ। ਇਸੇ ਗੱਲ ਤੋਂ ਸ਼ੈਰੀ ਮਾਨ ਨਾਰਾਜ਼ ਹੋ ਗਏ ਸੀ। ਇਸ ਤੋਂ ਬਾਅਦ ਵਿਆਹ ਦੇ ਫ਼ੰਕਸ਼ਨ `ਚ ਲਾਈਵ ਹੋ ਕੇ ਮਾਨ ਨੇ ਪਰਮੀਸ਼ ਨੂੰ ਖਰੀ ਖੋਟੀਆਂ ਸੁਣਾਈਆਂ ਸੀ।