ਸੰਤੋਖ ਨੇ ਵੀ ਔਰਤ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਇੱਕ ਸਥਾਨਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸੰਤੋਖ ਨੇ ਦੱਸਿਆ, ‘ਜਿਸ ਦਿਨ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਾਏ, ਉਸ ਦਿਨ ਮੈਂ ਪੂਰਾ ਦਿਨ ਘਰ ਸੀ। ਮੇਰੇ ਕੋਲ ਇਸ ਦਾ ਸਬੂਤ ਹੈ। ਮੇਰੇ ਘਰ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਹਨ। ਇਸ ਦੀ ਫੁਟੇਜ਼ ਸਭ ਕੁਝ ਸਾਬਤ ਕਰੇਗੀ। ਸੰਤੋਖ ਨੇ ਦੱਸਿਆ ਕਿ ਲੜਕੀ ਤਲਾਕਸ਼ੁਦਾ ਹੈ ਤੇ ਇਕ ਬੱਚੇ ਦੀ ਮਾਂ ਹੈ। ਉਹ ਲੱਕੀ ਨਾਲ ਵਿਆਹ ਕਰਨਾ ਚਾਹੁੰਦੀ ਸੀ, ਜੋ ਉਸ ਦਾ ਵਪਾਰਕ ਭਾਈਵਾਲ ਵੀ ਹੈ। ਮੈਂ ਲੱਕੀ ਨੂੰ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਜਿਹੜੀਆਂ ਮੁਸ਼ਕਲਾਂ ਹਨ, ਉਨ੍ਹਾਂ ਨੂੰ ਹੱਲ ਕਰੇ।“
ਹਾਂ, ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਹੈ ਪਰ ਇਹ ਪੂਰੀ ਤਰ੍ਹਾਂ ਝੂਠੇ ਦੋਸ਼ ਹਨ। ਉਹ ਔਰਤ ਮੇਰੇ ਪਿਤਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਥਾਂ ‘ਤੇ ਇਹ ਘਟਨਾ ਵਾਪਰੀ ਹੈ, ਉਸ ਥਾਂ ‘ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਤੇ ਅਸੀਂ ਇਸ ਦੀ ਰਿਕਾਰਡਿੰਗ ਦਾ ਪ੍ਰਬੰਧ ਕੀਤਾ ਹੈ।- ਸ਼ਾਹਬਾਜ਼ ਗਿੱਲ
ਪੂਰਾ ਮਾਮਲਾ ਕੀ ਹੈ:
ਦਰਅਸਲ, ਪੀੜਤ ਔਰਤ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਦੀ ਲਗਪਗ 12 ਸਾਲਾਂ ਤੋਂ ਦੋਸਤ ਹੈ। ਕੁਝ ਦਿਨ ਪਹਿਲਾਂ ਦੋਵਾਂ ਦੀ ਆਪਸੀ ਅਣਬਣ ਹੋ ਗਈ। ਬਾਅਦ ਵਿਚ ਔਰਤ ਨੂੰ ਪਤਾ ਲੱਗਿਆ ਕਿ ਉਹ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਦੇ ਘਰ ਰਹਿ ਰਿਹਾ ਹੈ। 14 ਮਈ ਦੀ ਸ਼ਾਮ ਨੂੰ ਤਕਰੀਬਨ ਸਾਢੇ ਪੰਜ ਵਜੇ ਔਰਤ ਆਪਣੀ ਕਾਰ ‘ਚ ਉਸ ਦੇ ਘਰ ਪਹੁੰਚੀ। ਇਸ ਤੋਂ ਬਾਅਦ ਸੰਤੋਖ ਉਸ ਨੂੰ ਲੱਕੀ ਨੂੰ ਮਿਲਣ ਲਈ ਲੈ ਜਾਣ ਦੇ ਬਹਾਨੇ ਆਪਣੀ ਕਾਰ ਵਿੱਚ ਬੈਠਾ ਲੈ ਗਿਆ।
ਫਿਰ ਉਹ ਔਰਤ ਨੂੰ ਰੂਹੀ ਬ੍ਰਿਜ ਲੈ ਗਿਆ ਜਿੱਥੇ ਉਸ ਨੇ ਬੰਦੂਕ ਦੀ ਨੋਕ ‘ਤੇ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਤੇ ਫਿਰ ਉਸ ਨੂੰ ਉਸਦੇ ਦੋਸਤ ਦੇ ਘਰ ਛੱਡ ਦਿੱਤਾ। ਇਲਜ਼ਾਮ ਮੁਤਾਬਕ ਸੰਤੋਖ ਨੇ ਔਰਤ ਨੂੰ ਧਮਕੀ ਵੀ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904