ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਫੌਜ ਵਿੱਚ ਲੈਫਟੀਨੈਂਟ ਕਰਨਲ ਦੀ ਡਾਕਟਰ ਪਤਨੀ ਨਾਲ ਉਸ ਦੇ ਡਰਾਈਵਰ ਵੱਲੋਂ ਜਬਰ ਜਨਾਹ (rape case) ਦੇ ਕੇਸ ਵਿੱਚ ਮੁਲਜ਼ਮ ਦੇ ਹੱਕ ਵਿੱਚ ਫੈਸਲਾ ਸੁਣਾਇਆ। ਜਸਟਿਸ ਰਾਜਨ ਗੁਪਤਾ ਦੀ ਬੈਂਚ ਨੇ ਪਠਾਨਕੋਟ ਅਦਾਲਤ (Pathankot court) ਦੇ ਮੁਲਜ਼ਮ ਮਨੋਜ ਸਿੰਘ ਨੂੰ ਕੇਸ ਵਿੱਚੋਂ ਮੁਕਤ ਕਰਨ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ।



ਪਠਾਨਕੋਟ ਦੇ ਸੁਜਾਨਪੁਰ ਥਾਣੇ ਵਿੱਚ 6 ਮਾਰਚ, 2015 ਨੂੰ ਐਫਆਈਆਰ ਦਰਜ ਕੀਤੀ ਗਈ ਸੀ, ਜਦੋਂਕਿ ਸ਼ਿਕਾਇਤ ਦਾ ਕਹਿਣਾ ਹੈ ਕਿ ਘਟਨਾ 4 ਮਾਰਚ 2014 ਦੀ ਹੈ।



ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਉਹ ਗਰਭਵਤੀ ਸੀ ਤੇ ਡਾਕਟਰ ਕੋਲ ਚੈੱਕਅਪ ਲਈ ਗਈ ਸੀ। ਪੀੜਤਾ ਨੂੰ ਡਾਕਟਰ ਕੋਲ ਉਸ ਦੇ ਪਤੀ ਦਾ ਸਰਕਾਰੀ ਡਰਾਈਵਰ ਮਨੋਜ ਹੀ ਲੈ ਕੇ ਗਿਆ ਸੀ। ਘਰ ਪਰਤਦਿਆਂ ਮਨੋਜ ਨੇ ਉਸ ਨਾਲ ਬਲਾਤਕਾਰ ਕੀਤਾ। ਉਹ ਇਸ ਘਟਨਾ ਤੋਂ ਸਦਮੇ ‘ਚ ਸੀ ਤੇ ਉਸ ਨੇ ਪਤੀ ਨੂੰ ਵੀ ਕੁਝ ਨਹੀਂ ਦੱਸਿਆ। ਜੁਲਾਈ ‘ਚ ਪੀੜਤਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਬਲਾਤਕਾਰ ਦੀ ਘਟਨਾ 26 ਜਨਵਰੀ, 2015 ਨੂੰ ਦੱਸੀ।

ਪਠਾਨਕੋਟ ਅਦਾਲਤ ਨੇ ਪਹਿਲਾਂ ਹੀ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ:

6 ਮਾਰਚ, 2015 ਨੂੰ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। ਪਠਾਨਕੋਟ ਅਦਾਲਤ ਨੇ ਦੋਸ਼ੀ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ। ਹਾਈਕੋਰਟ ਵਿੱਚ ਫ਼ੈਸਲੇ ਖਿਲਾਫ ਅਪੀਲ ਕੀਤੀ ਗਈ ਸੀ। ਇਸ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਾਤਕਾਰ ਦੀ ਘਟਨਾ ਤੋਂ ਬਾਅਦ ਵੀ ਡਰਾਈਵਰ ਸ਼ਿਕਾਇਤਕਰਤਾ ਨੂੰ ਸਰਕਾਰੀ ਕਾਰ ਵਿੱਚ ਚੈੱਕਅਪ ਲਈ ਲੈ ਜਾਂਦਾ ਰਿਹਾ। ਅਦਾਲਤ ਨੇ ਕਿਹਾ ਕਿ ਪਠਾਨਕੋਟ ਅਦਾਲਤ ਨੇ ਬਲਾਤਕਾਰ ਦੇ ਕੇਸ ਨੂੰ ਸਾਬਤ ਕਰਨ ਵਿੱਚ ਸ਼ੱਕ ਦਾ ਲਾਭ ਦਿੰਦੇ ਹੋਏ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਫੈਸਲਾ ਸਹੀ ਕੀਤਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904