Guru Randhawa Shehnaaz Gill Romantic Video: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਹਾਲ ਹੀ 'ਚ ਸ਼ਹਿਨਾਜ਼ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰੂ ਸ਼ਹਿਨਾਜ਼ ਦੇ ਸਿਰ 'ਤੇ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: 'ਐਨੀਮਲ' ਦੀ ਕਾਮਯਾਬੀ ਤੋਂ ਬਾਅਦ ਬਦਲੀ ਤ੍ਰਿਪਤੀ ਡਿਮਰੀ ਦੀ ਕਿਸਮਤ, ਸ਼ਾਹਰੁਖ ਦੀ ਧੀ ਸੁਹਾਨਾ ਖਾਨ ਨੂੰ ਪਿੱਛੇ ਛੱਡ ਬਣਾਇਆ ਇਹ ਰਿਕਾਰਡ


ਸਨਾ ਦੇ ਸਿਰ 'ਤੇ ਦਸਤਾਰ ਸਜਾਉਂਦਾ ਨਜ਼ਰ ਆਇਆ ਗਾਇਕ
ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵੀ ਲਿਖਿਆ- 'ਗੁਰੂ ਨੂੰ ਨਾਜ਼ ਤੇਰੇ 'ਤੇ... ਚਲੂ ਤੇਰਾ ਨਖਰਾ ਵੇ'। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਦੋਹਾਂ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ। ਇਕ ਫੈਨ ਨੇ ਰਿਐਕਸ਼ਨ ਦਿੰਦੇ ਹੋਏ ਕਿਹਾ- 'ਤੁਸੀਂ ਦੋਵੇਂ ਬਹੁਤ ਵਧੀਆ ਲੱਗ ਰਹੇ ਹੋ', ਜਦਕਿ ਦੂਜੇ ਨੇ ਲਿਖਿਆ-'ਕਿਊਟ', ਇਕ ਫੈਨ ਨੇ ਲਿਖਿਆ- 'ਤੁਸੀਂ ਇਕੱਠੇ ਚੰਗੇ ਲੱਗ ਰਹੇ ਹੋ'।









ਤੁਹਾਨੂੰ ਦੱਸ ਦਈਏ ਕਿ ਸ਼ਹਿਨਾਜ਼ ਅਤੇ ਗੁਰੂ ਨੇ ਇਕੱਠੇ ਇੱਕ ਗੀਤ ਵੀ ਕੀਤਾ ਸੀ ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖ ਕੇ ਹਰ ਕੋਈ ਇਨ੍ਹਾਂ ਨੂੰ 'ਵਿਆਹ' ਕਰਨ ਲਈ ਕਹਿਣ ਲੱਗਾ। ਹਾਲਾਂਕਿ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ। ਦੋਵਾਂ ਨੂੰ ਅਕਸਰ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਦੋਵੇਂ ਮਨਾਲੀ 'ਚ ਛੱੁਟੀਆਂ ਮਨਾਉਣ ਪਹੁੰਚੇ ਸੀ।


ਸ਼ਹਿਨਾਜ਼ ਗਿੱਲ ਅਤੇ ਗਾਇਕ ਗੁਰੂ ਰੰਧਾਵਾ ਦੀ ਡੇਟਿੰਗ ਦੀਆਂ ਅਫਵਾਹਾਂ ਮਿਊਜ਼ਿਕ ਵੀਡੀਓ 'ਮੂਨ ਰਾਈਜ਼' 'ਚ ਨਜ਼ਰ ਆਉਣ ਤੋਂ ਬਾਅਦ ਸ਼ੁਰੂ ਹੋਈਆਂ ਸਨ। ਦੋਵੇਂ ਸਿਤਾਰੇ ਸ਼ਹਿਨਾਜ਼ ਗਿੱਲ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' ਦੀ ਸਕ੍ਰੀਨਿੰਗ 'ਤੇ ਇਕੱਠੇ ਪੋਜ਼ ਦਿੰਦੇ ਨਜ਼ਰ ਆਏ। ਜਿੱਥੇ ਗੁਰੂ ਸ਼ਹਿਨਾਜ਼ ਲਈ ਚੀਅਰ ਕਰਦੇ ਨਜ਼ਰ ਆਏ।


ਸ਼ਹਿਨਾਜ਼ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਥੈਂਕ ਯੂ ਫਾਰ ਕਮਿੰਗ ਉਸਦੀ ਦੂਜੀ ਫਿਲਮ ਸੀ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ। ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ 13 ਤੋਂ ਪ੍ਰਸਿੱਧੀ ਮਿਲੀ ਜਿਸ ਵਿੱਚ ਉਹ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ। 


ਇਹ ਵੀ ਪੜ੍ਹੋ: ਜਦੋਂ ਗਿੰਨੀ ਚਤਰਥ ਨਾਲ ਵਿਆਹ ਤੋਂ ਪਹਿਲਾਂ ਸਹੁਰੇ ਨੇ ਲਿਆ ਸੀ ਕਪਿਲ ਸ਼ਰਮਾ ਦਾ ਇੰਟਰਵਿਊ, ਪੁੱਛ ਲਈ ਸੀ ਇੱਕ ਦਿਨ ਦੀ ਕਮਾਈ