Shehzada Box Office Collection: ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ (Kartik Aryan) ਦੀ ਫਿਲਮ 'ਸ਼ਹਿਜ਼ਾਦਾ' ਬਾਕਸ ਆਫਿਸ (Shehzada Collection) 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਕਮਾਈ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਚੰਗਾ ਰਿਸਪਾਂਸ ਨਹੀਂ ਮਿਲ ਰਿਹਾ ਹੈ। ਸ਼ਹਿਜ਼ਾਦਾ ਦਾ ਖਾਤਾ ਬਹੁਤ ਘੱਟ ਕਲੈਕਸ਼ਨ ਨਾਲ ਖੁੱਲ੍ਹਿਆ ਅਤੇ ਇਹ ਅਜੇ ਵੀ ਬਾਕਸ ਆਫਿਸ 'ਤੇ ਸੰਘਰਸ਼ ਕਰ ਰਿਹਾ ਹੈ। ਦੂਜੇ ਪਾਸੇ ਇਸੇ ਤਾਰੀਖ ਨੂੰ ਭਾਰਤ ਵਿੱਚ ਰਿਲੀਜ਼ ਹੋਈ ਮਾਰਵਲ ਦੀ ਫਿਲਮ ਐਂਟ ਮੈਨ ਐਂਡ ਦ ਵਾਸਪ ਕੁਆਂਟਮੇਨੀਆ (Ant-Man And The Wasp: Quantamania) ਚੰਗੀ ਕਮਾਈ ਕਰ ਰਹੀ ਹੈ।


ਬਾਕਸ ਆਫਿਸ 'ਤੇ ਸ਼ਹਿਜ਼ਾਦਾ ਦੀ ਹੌਲੀ ਸ਼ੁਰੂਆਤ
ਸ਼ਹਿਜ਼ਾਦਾ ਨੇ ਬਾਕਸ ਆਫਿਸ 'ਤੇ ਬਹੁਤ ਹੌਲੀ ਸ਼ੁਰੂਆਤ ਕੀਤੀ ਸੀ। 17 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ 6 ਕਰੋੜ ਦੀ ਕਮਾਈ ਕੀਤੀ ਸੀ। ਟਿਕਟਾਂ ਦੀ ਕੀਮਤ ਘਟਾਉਣ ਵਰਗੀ ਚਾਲ ਵੀ ਕੰਮ ਨਹੀਂ ਆਈ।


'ਐਂਟ ਮੈਨ' ਸਾਹਮਣੇ ਬੁਰੀ ਤਰ੍ਹਾਂ ਪਿਟੀ 'ਸ਼ਹਿਜ਼ਾਦਾ'
ਬਾਕਸ ਆਫਿਸ ਇੰਡੀਆ ਮੁਤਾਬਕ 'ਸ਼ਹਿਜ਼ਾਦਾ' ਨੇ ਪਹਿਲੇ ਹਫਤੇ ਕੁੱਲ 26.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਇਸ ਦਾ ਵੀਕੈਂਡ ਕਲੈਕਸ਼ਨ ਸਿਰਫ 20 ਕਰੋੜ ਰਿਹਾ ਹੈ। ਦੂਜੇ ਪਾਸੇ ਮਾਰਵਲ ਸਟੂਡੀਓ ਦੀ ਫਿਲਮ 'ਐਂਟ-ਮੈਨ ਐਂਡ ਦਿ ਵੈਸਪ: ਕਵਾਂਟਾਮੇਨੀਆ' ਨੇ ਇਕ ਹਫਤੇ 'ਚ 32 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ, ਜੋ 'ਸ਼ਹਿਜ਼ਾਦਾ' ਤੋਂ ਕਾਫੀ ਬਿਹਤਰ ਹੈ।


ਕਾਰਤਿਕ ਆਰੀਅਨ ਨੇ ਫਿਲਮ ਸ਼ਹਿਜ਼ਾਦਾ ਵਿੱਚ ਕ੍ਰਿਤੀ ਸੈਨਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਦੋਵਾਂ ਦੀ ਇਹ ਪਹਿਲੀ ਫਿਲਮ ਹੈ। ਦਿਲਚਸਪ ਗੱਲ ਇਹ ਹੈ ਕਿ ਕਾਰਤਿਕ ਇਸ ਫਿਲਮ ਦੇ ਨਾ ਸਿਰਫ ਹੀਰੋ ਹਨ, ਸਗੋਂ ਸਹਿ-ਨਿਰਮਾਤਾ ਵੀ ਹਨ। ਇਸ ਡਰਾਮਾ-ਕਾਮੇਡੀ ਫਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਨੇ ਕੀਤਾ ਹੈ। 'ਸ਼ਹਿਜ਼ਾਦਾ' 'ਚ ਕਾਰਤਿਕ ਅਤੇ ਕ੍ਰਿਤੀ ਤੋਂ ਇਲਾਵਾ ਰਾਜਪਾਲ ਯਾਦਵ, ਪਰੇਸ਼ ਰਾਵਲ, ਰੋਨਿਤ ਰਾਏ ਵਰਗੇ ਸਿਤਾਰਿਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।


ਕਾਰਤਿਕ ਦੀ ਫਿਲਮ 'ਭੂਲ ਭੁਲੱਈਆ 2' ਹੋਈ ਸੀ ਸੁਪਰਹਿੱਟ
ਦੱਸ ਦੇਈਏ ਕਿ ਸਾਲ 2022 'ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਭੂਲ ਭੁਲਾਇਆ 2' ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਫਿਲਮ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਕਾਫੀ ਕਮਾਈ ਕੀਤੀ।


ਇਹ ਵੀ ਪੜ੍ਹੋ: ਹਾਲੀਵੁੱਡ ਰੈਪਰ ਡਰੇਕ ਜਲਦ ਲੈਣ ਜਾ ਰਿਹਾ ਸੰਨਿਆਸ? ਇੰਟਰਵਿਊ 'ਚ ਖੁਦ ਕੀਤਾ ਖੁਲਾਸਾ