ਬੌਲੀਵੁੱਡ ਫ਼ਿਲਮ 'ਸ਼ੇਰਸ਼ਾਹ' ਦੇ ਟ੍ਰੇਲਰ ਲੌਂਚ ਮੌਕੇ ਪੂਰੀ ਟੀਮ ਕਾਰਗਿਲ ਪਹੁੰਚੀ ਹੈ। ਟੀਜ਼ਰ ਰਿਲੀਜ਼ ਹੋ ਗਿਆ ਹੈ। ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀ ਇਹ ਫ਼ਿਲਮ 12 ਅਗਸਤ ਨੂੰ Independence Day ਮੌਕੇ ਰਿਲੀਜ਼ ਹੋਏਗੀ। ਇਹ ਵਾਰ ਡਰਾਮਾ ਫ਼ਿਲਮ ਕਾਰਗਿਲ ਯੁੱਧ ਦੇ ਕੈਪਟਨ ਵਿਕਰਮ ਬਤਰਾ 'ਤੇ ਅਧਾਰਿਤ ਹੈ। ਕਾਰਗਿਲ ਯੁੱਧ ਦੌਰਾਨ ਸ਼ੇਰਸ਼ਾਹ ਕੈਪਟਨ ਵਿਕਰਮ ਬਤਰਾ ਦਾ ਕੋਡਨੇਮ ਸੀ, ਜਿਸ 'ਤੇ ਫ਼ਿਲਮ ਦਾ ਨਾਮ ਰਖਿਆ ਗਿਆ ਹੈ। 

 

ਫ਼ਿਲਮ ਦੀ ਸਾਰੀ ਕਹਾਣੀ ਕਾਰਗਿਲ ਯੁੱਧ 'ਤੇ ਫ਼ਿਲਮੀ ਗਈ ਹੈ। ਇਸ ਕਰਕੇ ਫ਼ਿਲਮ ਦੀ ਪੂਰੀ ਟੀਮ ਟ੍ਰੇਲਰ ਲੌਂਚ ਲਈ ਕਾਰਗਿਲ ਪਹੁੰਚੀ ਹੈ। ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ ਤੇ ਫ਼ਿਲਮ ਦੇ ਪ੍ਰੋਡਿਊਸਰ ਕਾਰਗਿਲ ਵਿਖੇ ਇੰਡੀਅਨ ਆਰਮੀ ਦੇ ਨਾਲ ਟ੍ਰੇਲਰ ਨੂੰ ਲੌਂਚ ਕਰਨਗੇ। ਫ਼ਿਲਮ ਡਿਜੀਟਲ ਪਲੇਟਫਾਰਮ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਅਗਲੇ ਹੀ ਦਿਨ ਅਜੇ ਦੇਵਗਨ ਦੀ 'ਭੁਜ -ਦਾ ਪ੍ਰਾਈਡ ਆਫ ਇੰਡੀਆ' ਰਿਲੀਜ਼ ਹੋਏਗੀ। ਇਹ ਦੋਵੇਂ ਫ਼ਿਲਮਾਂ ਦੀ ਟੱਕਰ ਦੇਖਣ ਲਾਇਕ ਹਵੇਗੀ। 

 


 

ਪਰ ਇਹ ਟੱਕਰ ਸਿਨੇਮਾਘਰਾਂ 'ਚ ਨਹੀਂ ਹੋਏਗੀ ਬਲਕਿ ਡਿਜੀਟਲ ਪਲੇਟਫਾਰਮਸ 'ਤੇ ਇਹ ਦੋਵੇਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਫ਼ਿਲਮ 'ਭੁਜ' ਜਿਥੇ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਓਥੇ ਹੀ ਸ਼ੇਰਸ਼ਾਹ ਦੇ ਡਿਜੀਟਲ ਰਾਈਟਸ ਐਮਾਜ਼ਾਨ ਪ੍ਰਾਈਮ ਨੇ ਖਰੀਦੇ ਹਨ। OTT 'ਤੇ ਮੇਕਰਸ ਨੂੰ ਨੁਕਸਾਨ ਦਾ ਕੋਈ ਡਰ ਨਹੀਂ ਹੁੰਦਾ। ਕੋਰੋਨਾ ਕਾਰਨ ਫ਼ਿਲਮਾਂ ਦੇ ਕਲੇਸ਼ ਦਾ ਮਜ਼ਾ ਵੀ ਖਤਮ ਹੋ ਗਿਆ ਹੈ।