ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਦਫਤਰ ਫਿਰ ਤੋਂ ਖੁੱਲ੍ਹਣ ਲੱਗੇ ਹਨ। ਬੇਸ਼ੱਕ ਵਾਇਰਸ ਦਾ ਖ਼ਤਰਾ ਟਲਿਆ ਨਹੀਂ ਪਰ ਲੋਕ ਕੰਮਾਂ ‘ਤੇ ਪਰਤਣ ਲੱਗੇ ਹਨ। ਲੈਪਟੌਪ ਅਜੋਕੀ ਜ਼ਿੰਦਗੀ ‘ਚ ਜ਼ਰੂਰੀ ਹੋ ਗਿਆ ਹੈ। ਅਜਿਹੇ ਚ ਜੋ ਲੋਕ ਫੀਲਡ ਦਾ ਕੰਮ ਕਰਦੇ ਹਨ ਉਨ੍ਹਾਂ ਲਈ ਵਜ਼ਨ ਚੁੱਕਣਾ ਔਖਾ ਹੋ ਜਾਂਦਾ ਹੈ। ਦਰਅਸਲ ਲੈਪਟੌਪ ਭਾਰੀ ਹੁੰਦਾ ਹੈ ਤੇ ਸਾਰਾ ਦਿਨ ਮੋਢੇ ‘ਤੇ ਬੈਗ ਟੰਗਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਇਸ ਪਰੇਸ਼ਾਨੀ ਤੋਂ ਬਚਣ ਲਈ ਬਜ਼ਾਰ ‘ਚ ਚੰਗੇ ਬ੍ਰਾਂਡਸ ਦੇ ਸਮਾਰਟ ਲੈਪਟੌਪ ਬੈਗ ਆਉਣ ਲੱਗੇ ਹਨ। ਜੋਸ਼ ਕੁਆਲਿਟੀ ਪੱਖੋਂ ਬਿਹਤਰ ਹਨ ਤੇ ਨਾਲ ਹੀ ਇਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਲੈਪਟੌਪ ਦਾ ਵਜ਼ਨ ਵੀ ਤਹਾਨੂੰ ਪਰੇਸ਼ਾਨ ਨਹੀਂ ਕਰਦਾ। ਜੇਕਰ ਤੁਸੀਂ ਵੀ ਆਪਣੇ ਲਈ ਅਜਿਹਾ ਬੈਗ ਖਰੀਦਣਾ ਚਾਹ ਰਹੇ ਹੋ ਤਾਂ ਇੱਥੇ ਅਸੀਂ ਤਹਾਨੂੰ ਕੁਝ ਖਾਸ ਬੈਗਸ ਬਾਰੇ ਜਾਣਕਾਰੀ ਦੇ ਰਹੇ ਹਾਂ।
Harissons Concord 39L ਲੈਪਟੌਪ ਬੈਗ
ਬੈਗਸ ਦੀ ਦੁਨੀਆ ‘ਚ Harissons ਸਭ ਤੋਂ ਮਸ਼ਹੂਰੀ ਬ੍ਰੈਂਡ ਹੈ। ਇਹ ਇਕ ਇੰਡੀਅਨ ਕੰਪਨੀ ਹੈ। ਜੇਕਰ ਤੁਸੀਂ ਆਪਣੇ ਲੈਪਟੌਪ ਲਈ ਇਕ ਪ੍ਰੀਮੀਅਮ ਬੈਗ ਦੀ ਤਲਾਸ਼ ‘ਚ ਹੋ ਤਾਂ ਕੰਪਨੀ ਦਾ Concord ਲੈਪਟੌਪ ਬੈਗ ਤੁਹਾਡੇ ਲਈ ਬੈਲਟ ਆਪਸ਼ਨ ਸਾਬਿਤ ਹੋ ਸਕਦਾ ਹੈ। ਇਹ 38 ਲੀਟਰ ਸਪੇਸ ਦੇ ਨਾਲ ਆਉਂਦਾ ਹੈ। ਇਸ ‘ਚ ਕਈ ਕੰਪਾਰਟਮੈਂਟ ਦਿੱਤੇ ਹਨ ਜਿੱਥੇ ਤੁਸੀਂ ਲੈਪਟੌਪ (Upto 15.6 inch) ਦੇ ਨਾਲ ਉਸ ਦਾ ਚਾਰਜਰ, ਮਾਊਸ, ਟੈਬ ਤੇ ਹੋਰ ਅਸੈਸਰੀਜ਼ ਵੀ ਰੱਖ ਸਕਦੇ ਹੋ। ਇਸ ‘ਚ ਹਾਈ ਕੁਆਲਿਟੀ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਬੈਗ ‘ਚ ਤਹਾਨੂੰ 3 ਰੰਗ ਆਪਸ਼ਨ ਮਿਲਦੇ ਹਨ ਜਿਨ੍ਹਾਂ ‘ਚ ਬਲੈਕ, ਬਲੂ ਤੇ ਗ੍ਰੇਡ ਹਨ। ਇਸ ਬੈਗ ਨੂੰ ਦਫਤਰ ਦੇ ਨਾਲ ਟ੍ਰੈਵਲ ਲਈ ਵੀ ਵਰਤ ਸਕਦੇ ਹੋ। ਇਸ ਦੀ ਕੀਮਤ 2499 ਰੁਪਏ ਹੈ। ਇਹ ਕੰਪਨੀ ਦੀ ਵੈਬਸਾਈਟ ਤੇ ਹੋਰ ਆਨਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ।
Dexter 18L ਵਿੰਟੇਜ ਲੈਪਟੌਪ ਬੈਗ
ਇਹ ਸਮਾਰਕ ਵਿੰਟੇਜ ਲੈਪਟੌਪ ਬੈਗ ਹੈ। ਜੋ ਕਿ ਐਕਸਟਰਨਲ USB ਤੇ AUX ਪੋਰਟ ਦੇ ਨਾਲ ਆਉਂਦਾ ਹੈ। ਇਸ ਬੈਗ ਦੇ ਅੰਦਰ ਪਾਵਰ ਬੈਂਕ ਅਟੈਕ ਕਰਕੇ ਤੇ ਬਾਹਰ ਦਿੱਤੇ ਪੋਰਟ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਤੇ ਹੋਰ ਗੈਜੇਟ ਨੂੰ ਕਨੈਕਟ ਕਰਕੇ ਚਾਰਜ ਕਰ ਸਕਦੇ ਹੋ। ਇਸ ਦੇ ਨਾਲ ਹੀ AUX ਪੋਰਟ ਦੀ ਮਦਦ ਨਾਲ ਤੁਸੀਂ ਹੈੱਡਫੋਨ ਲਾਕੇ ਮਿਊਜ਼ਿਕ ਦਾ ਮਜ਼ਾ ਵੀ ਲੈ ਸਕਦੇ ਹੋ। ਇਹ ਬੈਗ ਕੈਮੋ ਗ੍ਰੀਨ, ਗ੍ਰੇਅ ਤੇ ਮਰੂਨ ਰੰਗ ‘ਚ ਆਉਂਦਾ ਹੈ। ਇਸ ਚ ਤੁਸੀਂ ਆਪਣਾ 14 ਇੰਚ ਦਾ ਲੈਪਟੌਪ ਰੱਖ ਸਕਦੇ ਹੋ। ਇਸ ਦੀ ਕੀਮਤ 1749 ਰੁਪਏ ਹੈ। ਇਹ ਕੰਪਨੀ ਦੀ ਵੈਬਸਾਈਟ ਤੇ ਹੋਰ ਆਨਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ।
Redtap ਲੈਪਟੌਪ ਬੈਗ
ਜੇਕਰ ਤੁਸੀਂ ਸਮਾਰਕ ਕੌਂਪੈਕਟ ਡਿਜਾਇਨ ਵਾਲਾ ਲੈਪਟੌਪ ਬੈਗ ਖਰੀਦਣਾ ਚਾਹੁੰਦੇ ਹੋ ਤਾਂ RedTap ਦਾ ਲੈਪਟੌਪ ਬੈਗ ਲੈ ਸਕਦੇ ਹੋ। ਇਸ ਬੈਗ ਦੀ ਕੀਮਤ 2,995 ਰੁਪਏ ਹੈ। ਡਿਸਕਾਊਂਟ ਤੋਂ ਬਾਅਦ ਇਹ ਬੈਗ 812 ਰੁਪਏ ਤੋਂ 1200 ਰੁਪਏ ਤਕ ਖਰੀਦ ਸਕਦੇ ਹੋ। ਇਹ ਕੰਪਨੀ ਦੀ ਵੈਬਸਾਈਟ ਤੇ ਹੋਰ ਆਨਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ। ਇਸ ਬੈਗ ਚ ਤੁਸੀਂ 14 ਇੰਚ ਤਕ ਦਾ ਲੈਪਟੌਪ ਰੱਖ ਸਕਦੇ ਹਨ। ਇਹ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਜਿਸ ਨਾਲ ਲੈਪਟੌਪ ਦਾ ਭਾਰ ਤੁਹਾਡੇ ਮੋਢਿਆਂ ‘ਤੇ ਨਹੀਂ ਪਿਆ। ਇਸ ਤੋਂ ਇਲਾਵਾ ਹੋਰ ਪੌਕੇਟਸ ਵੀ ਹਨ। ਇਹ ਬੈਗ ਗ੍ਰੇਅ ਤੇ ਬਲੈਕ ਰੰਗ ‘ਚ ਮਿਲੇਗਾ।