ਔਰੰਗਾਬਾਦ: ਤੁਸੀਂ ਅਕਸਰ ਦਾਜ ਵਿੱਚ ਨਕਦੀ, ਗਹਿਣਿਆਂ, ਕਾਰ, ਫਲੈਟ ਤੇ ਮਹਿੰਗੇ ਤੋਹਫ਼ੇ ਮੰਗਣ ਬਾਰੇ ਸੁਣਿਆ ਹੋਵੇਗਾ, ਪਰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਲਾੜੇ ਤੇ ਉਸ ਦੇ ਪਰਿਵਾਰ ਨੇ ਦਾਜ ਵਿੱਚ ਅਜਿਹੀ ਅਜੀਬ ਮੰਗ ਕੀਤੀ, ਜਿਸ ਬਾਰੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ। ਦਰਅਸਲ, ਔਰੰਗਾਬਾਦ ਦੇ ਉਸਮਾਨਪੁਰ ਥਾਣੇ ਵਿੱਚ, ਇੱਕ ਲੜਕੀ ਦੇ ਪਿਤਾ ਨੇ ਕੁੜੀ ਵਾਲਿਆਂ ਤੋਂ ਦਾਜ ਵਿੱਚ 21 ਨਹੁੰਆਂ ਵਾਲਾ ਇੱਕ ਕੱਛੂ ਤੇ ਇੱਕ ਕਾਲਾ ਲੈਬਰੇਡੌਰ ਕੁੱਤਾ ਮੰਗਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਲਾੜੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਹੁਣ ਦਾਜ ਦੀ ਮੰਗ ਕਰਨ 'ਤੇ ਕਿਸੇ ਵੀ ਸਮੇਂ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦਾ ਵਿਆਹ ਰਾਮਨਗਰ ਖੇਤਰ ਦੀ ਇਕ ਲੜਕੀ ਨਾਲ ਤੈਅ ਹੋਇਆ ਸੀ। ਇਹ ਕੁੜਮਾਈ ਵੀ 10 ਫਰਵਰੀ, 2021 ਨੂੰ ਹੋਈ ਸੀ। ਦੋਵਾਂ ਧਿਰਾਂ ਨੇ ਮਿਲ ਕੇ ਫੈਸਲਾ ਲਿਆ ਸੀ ਕਿ ਕੁਝ ਮਹੀਨਿਆਂ ਬਾਅਦ ਵਿਆਹ ਕੋਵਿਡ-19 ਦੇ ਖ਼ਤਮ ਹੋਣ ਤੋਂ ਬਾਅਦ ਹੋਏਗਾ, ਪਰ ਇਸ ਦੌਰਾਨ ਲੜਕਿਆਂ ਨੇ ਲੜਕੀਆਂ ਦੇ ਅੱਗੇ ਦਾਜ ਦੀ ਅਜੀਬ ਮੰਗ ਕੀਤੀ ਹੈ।
ਲਾੜੇ ਨੇ ਦਾਜ ’ਚ ਮੰਗਿਆ 21 ਨਹੁੰਆਂ ਵਾਲਾ ਕੱਛੂ, ਕਾਲਾ ਲੈਬਰੇਡੌਰ ਕੁੱਤਾ, ਤਾਂ ਲਾੜੀ ਦੇ ਪਿਓ ਨੇ ਦਿੱਤਾ ਇਹ ਜਵਾਬ…
ਏਬੀਪੀ ਸਾਂਝਾ | 25 Jul 2021 03:48 PM (IST)
ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਲਾੜੇ ਤੇ ਉਸ ਦੇ ਪਰਿਵਾਰ ਨੇ ਦਾਜ ਵਿੱਚ ਅਜਿਹੀ ਅਜੀਬ ਮੰਗ ਕੀਤੀ, ਜਿਸ ਬਾਰੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ।
Dowry
Published at: 25 Jul 2021 03:48 PM (IST)