ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਤੇ ਸੰਸਦ ਮੈਂਬਰ ਹਰਸਮਿਰਤ ਕੌਰ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਤੇ ਹਰਸਮਿਰਤ ਕੌਰ ਬਾਦਲ ਦੇ ਪਤੀ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਕੁਝ ਨਿਵੇਕਲੇ ਢੰਗ ਨਾਲ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਸੁਖਬੀਰ ਨੇ ਆਪਣੀ ਤੇ ਹਰਸਿਮਰਤ ਦੋਵਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।
ਸੁਖਬੀਰ ਨੇ ਸੋਸ਼ਲ ਮੀਡੀਆ ਤੇ ਪਾਈ ਇਕ ਪੋਸਟ ‘ਚ ਲਿਖਿਆ, ਜੀਵਨ-ਸਾਥੀ, ਖ਼ੂਬਸੂਰਤ ਸ਼ਬਦ ਦੇ ਨਾਲ ਇੱਕ ਅਹਿਸਾਸ ਹੈ। ਮੇਰੀ ਜ਼ਿੰਦਗੀ 'ਚ ਜੀਵਨ-ਸਾਥੀ ਦੇ ਰੂਪ 'ਚ ਮੈਨੂੰ ਹਰਸਿਮਰਤ ਦਾ ਸਾਥ ਨਸੀਬ ਹੋਇਆ ਹੈ।
ਹਰਸਿਮਰਤ ਨੇ ਹਮੇਸ਼ਾ ਇੱਕ ਧੀ, ਧਰਮਪਤਨੀ, ਨੂੰਹ ਤੇ ਮਾਂ ਦੀਆਂ ਜੋ ਆਪਣੇ ਮਾਪੇ, ਪਰਿਵਾਰ ਤੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਢੰਗ ਨਾਲ ਨਿਭਾਇਆ ਹੈ। ਗੁਰੂ ਸਾਹਿਬ ਦੇ ਮਿਹਰ ਸਦਕਾ ਹਰ ਦੁੱਖ-ਸੁੱਖ ਦੌਰਾਨ ਪਰਿਵਾਰ ਦਾ ਸਾਥ ਦਿੱਤਾ ਹੈ। ਬੱਚਿਆਂ ਦੀ ਪਰਵਰਿਸ਼ 'ਚ ਹਰਸਿਮਰਤ ਦਾ ਬਹੁਤ ਵੱਡਾ ਤੇ ਅਹਿਮ ਰੋਲ ਹੈ।
ਅੱਜ ਇਹ ਤਸਵੀਰ ਮੇਰੀ ਪਹਿਲੀ ਚੋਣ ਦੌਰਾਨ ਦੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਅਸੀਂ ਦੋਨੋਂ ਇਸ ਖੇਤਰ 'ਚ ਨਵੇਂ ਸੀ ਪਰ ਹਰਸਿਮਰਤ ਦੀ ਆਪਣੇ ਕਿੱਤੇ ਪ੍ਰਤੀ ਸੇਵਾ-ਭਾਵਨਾ ਤੇ ਦ੍ਰਿੜਤਾ ਜੋ ਹਮੇਸ਼ਾ ਸਾਨੂੰ ਕਾਮਯਾਬੀ ਦੀ ਨਵੀਂ ਮੰਜ਼ਿਲ ਵੱਲ ਲੈ ਕੇ ਗਈ। ਅੱਜ ਜਨਮ-ਦਿਨ ਮੌਕੇ ਮੈਂ ਹਰਸਿਮਰਤ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਉਸ ਦੇ ਜੀਵਨ ਦੀ ਹਰ ਮੰਜ਼ਿਲ 'ਤੇ ਕਾਮਯਾਬੀ ਦੀ ਅਰਦਾਸ ਕਰਦਾ ਹਾਂ।
-ਜਨਮ-ਦਿਨ ਮੁਬਾਰਕ ਹਰਸਿਮਰਤ।