ਮੁੰਬਈ: ਫ਼ਿਲਮ ਮੇਕਰ ਵਿਧੂ ਵਿਨੋਦ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਸ਼ਿਕਾਰਾ- ਦ ਅਨਟੋਲਡ ਸਟਰੀ ਆਫ਼ ਕਸ਼ਮੀਰੀ ਪੰਡਿਤ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟਾਈਟਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਫ਼ਿਲਮ ਕਸ਼ਮੀਰੀ ਪੰਡਿਤਾਂ 'ਤੇ ਬਣੀ ਹੈ। ਹਰ ਕੋਈ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਅਜਿਹੇ 'ਚ ਇਸ ਦਾ ਟ੍ਰੇਲਰ ਜਲਦੀ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਫ਼ਿਲਮ ਦੇ ਟ੍ਰੇਲਰ ਲਾਂਚਿੰਗ ਇਵੈਂਟ 'ਚ ਸੰਗੀਤਕਾਰ ਏਆਰ ਰਹਿਮਾਨ ਵੀ ਮੌਜੂਦ ਸੀ। ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਹ ਯਰੀ ਨਾਲ ਸ਼ੁਰੂ ਹੁੰਦਾ ਹੈ। ਫਿਰ ਅਚਾਨਕ ਬਾਹਰੋਂ ਆਵਾਜ਼ਾਂ ਆਉਂਦੀਆਂ ਹਨ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਸੜਕਾਂ 'ਤੇ ਆਉਂਦੇ ਹਨ। ਫ਼ਿਲਮ ਦੇ ਟ੍ਰੇਲਰ 'ਚ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ ਤੇ ਕੁਝ ਲੋਕ ਕਹਿੰਦੇ ਹਨ ਕਿ ਕਸ਼ਮੀਰੀ ਪੰਡਿਤਾਂ ਨੂੰ ਇਥੋਂ ਜਾਣਾ ਪਵੇਗਾ। ਸਾਨੂੰ ਆਜ਼ਾਦੀ ਚਾਹੀਦੀ ਹੈ ਦੇ ਨਾਅਰਿਆਂ ਤੋਂ ਕਸ਼ਮੀਰੀ ਪੰਡਿਤ ਡਰ ਜਾਂਦੇ ਹਨ।



'ਸ਼ਿਕਾਰਾ' ਦਾ ਟ੍ਰੇਲਰ ਸੱਚਮੁੱਚ ਇਮੋਸ਼ਨਲ ਤੇ ਹੈਰਾਨ ਕਰਨ ਵਾਲਾ ਹੈ। ਇਸ ਟ੍ਰੇਲਰ ਨੂੰ ਵੇਖਣ ਤੋਂ ਬਾਅਦ ਸਾਫ਼ ਹੈ ਕਿ ਇਸ ਫ਼ਿਲਮ ਦੀ ਕਹਾਣੀ 1947 ਦੀ ਵੰਡ ਤੋਂ ਬਾਅਦ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦੇ ਦੁਆਲੇ ਘੁੰਮਦੀ ਹੈ। ਟ੍ਰੇਲਰ ਤੋਂ ਪਹਿਲਾਂ ਬਹੁਤ ਸਾਰੇ ਪੋਸਟਰ ਰਿਲੀਜ਼ ਕੀਤੇ ਜਾ ਚੁੱਕੇ ਹਨ। ਨਾਲ ਹੀ ਟ੍ਰੇਲਰ ਨੂੰ ਵੇਖਣ ਤੋਂ ਬਾਅਦ ਹਰ ਕੋਈ ਬੇਸਬਰੀ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਿਹਾ ਹੈ।