ਮੁੰਬਈ : ਬਾਲੀਵੁੱਡ ਐਕਟ੍ਰੈਸ ਸ਼ਿਲਪਾ ਸ਼ੈਟੀ ਸ਼ੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ 'ਚ ਹੀ ਉਸ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਤੇ ਕਿਹਾ ਕਿ ਉਸ ਨੇ ਆਪਣੇ ਇਕ ਕਰੀਬੀ ਨੂੰ ਗੁਆ ਦਿੱਤਾ ਹੈ ਤੇ ਇਹ ਕੋਈ ਹੋਰ ਨਹੀਂ ਬਲਕਿ ਉਸ ਦੀ ਡੌਗ ਪ੍ਰਿਸਿੰਸ ਹੈ।
ਉਸ ਨੇ ਸਾਰੀਆਂ ਯਾਦਾਂ ਨੂੰ ਸਮੇਟਦੇ ਹੋਏ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਪ੍ਰਿਸਿੰਸ ਦੀਆਂ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ਾਮਲ ਹਨ।
ਇਸ ਵੀਡੀਓ 'ਚ ਸ਼ਿਲਪਾ ਦਾ ਪੂਰਾ ਪਰਿਵਾਰ ਉਸ ਨਾਲ ਪਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅਸੀਂ ਇਹ ਸਮਝ ਸਕਦੇ ਹਾਂ ਕਿ ਉਸ ਦੇ ਜਾਣ ਨਾਲ ਪਰਿਵਾਰ ਨੂੰ ਕਿੰਨਾ ਦੁੱਖ ਪਹੁੰਚਿਆ ਹੋਵੇਗਾ।
ਪੋਸਟ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ, ਮੇਰਾ ਪਹਿਲਾ ਬੱਚਾ..... ਮੇਰੀ ਪ੍ਰਿਸਿਸ ਸ਼ੈਟੀ ਕੁੰਦਰਾ ਅੱਜ ਰੇਨਬੋ ਬਰਿਜ ਨੂੰ ਪਾਰ ਕਰ ਗਈ। ਧੰਨਵਾਦ ਸਾਡੀ ਜਿੰਦਗੀ 'ਚ ਆਉਣ ਲਈ ਤੇ 12 ਸਾਲਾਂ ਤੱਕ ਬਿਹਤਰ ਤੇ ਯਾਦਗਾਰ ਜ਼ਿੰਦਗੀ ਦੇ ਪਲ ਦੇਣ ਲਈ।
ਤੁਸੀਂ ਆਪਣੇ ਨਾਲ ਮੇਰੇ ਦਿਲ ਦਾ ਟੁਕੜਾ ਲੈ ਗਈ.. ਕੋਈ ਵੀ ਚੀਜ਼ ਇਹ ਕਮੀ ਪੂਰੀ ਨਹੀਂ ਕਰ ਸਕਦੀ। ਤੇਰੀ ਆਤਮਾ ਨੂੰ ਸ਼ਾਤੀ ਮਿਲੇ। ਸ਼ਿਲਪਾ ਦੀ ਇਸ ਪੋਸਟ 'ਤੇ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈਟੀ ਤੇ ਕੋਰੀਓਗ੍ਰਾਫਰ ਫਰਹਾਨ ਖਾਨ ਸਮੇਤ ਬਾਲੀਵੁੱਡ ਦੇ ਕਈ ਐਕਟਰਾਂ ਤੇ ਫੈਨਸ ਨੇ ਕਮੈਂਟ ਕਰਕੇ ਪ੍ਰਿਸਿਸ ਨੂੰ ਸ਼ਰਧਾਂਜਲੀ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin