ਬਿੱਗ ਬੌਸ ਸੀਜ਼ਨ 11 ਦਾ ਜੇਤੂ ਸ਼ਿਲਪਾ ਸ਼ਿੰਦੇ ਇਕ ਵਾਰ ਫਿਰ ਸੁਰਖੀਆਂ ਚ ਹੈ। ਉਸ ਸੀਜ਼ਨ ਵਿਚ ਸ਼ਿਲਪਾ ਨੇ ਸ਼ੋਅ ਵਿਚ ਕਾਫੀ ਸੁਰਖੀਆਂ ਬਟੋਰੀਆਂ ਸਨ। ਸ਼ੋਅ ਦੇ ਦੂਜੇ ਕਨਟੈਸਟੇਂਟ ਵਿਕਾਸ ਗੁਪਤਾ ਨਾਲ ਉਸਦਾ ਵਿਵਾਦ ਅਤੇ ਟਕਰਾਅ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਪੈਦਾ ਕਰ ਗਿਆ ਸੀ। ਹੁਣ ਇਕ ਵਾਰ ਚਰਚਾ ਸੀ ਕਿ ਸ਼ਿਲਪਾ ਸ਼ਿੰਦੇ ਬਿੱਗ ਬੌਸ 14 ਵਿੱਚ ਨਜ਼ਰ ਆ ਸਕਦੀ ਹੈ, ਪਰ ਹੁਣ ਸ਼ਿਲਪਾ ਨੇ ਖ਼ੁਦ ਇਨ੍ਹਾਂ ਖ਼ਬਰਾਂ ਦਾ ਖੰਡ ਕੀਤਾ ਹੈ।


ਰਿਪੋਰਟਸ ਦੇ ਮੁਤਾਬਿਕ ਸ਼ਿਲਪਾ ਸ਼ਿੰਦੇ ਦਾ ਕਹਿਣਾ ਹੈ ਕਿ “ਮੈਂ ਬਿੱਗ ਬੌਸ 14 ਵਿੱਚ ਨਹੀਂ ਜਾ ਰਹੀ । ਮੈਂ ਕਿਸੇ ਵੱਡੇ ਪ੍ਰੋਜੈਕਟ ਵਿਚ ਰੁੱਝੀ ਹੋਈ ਹਾਂ ਅਤੇ ਜਿਵੇਂ ਕਿ ਮੈਂ ਹਮੇਸ਼ਾਂ ਮੇਨਟੇਨ ਰੱਖਿਆ ਹੈ ਕਿ ਮੈਂ ਸ਼ੋਅ ਤੋਂ ਮੂਵ ਆਨ ਕਰ ਚੁੱਕੀ ਹਾਂ। ਮੈਨੂੰ ਹਮੇਸ਼ਾਂ ਅਲੱਗ ਅਲੱਗ ਕੰਮ ਕਰਨਾ ਪਸੰਦ ਹੈ। ਕਿਸੇ ਕਮ ਨੂੰ ਦੁਹਰਾਉਣਾ ਮੇਰੀ ਆਦਤ ਨਹੀਂ। ਤੁਸੀਂ ਹਮੇਸ਼ਾਂ ਮੈਨੂੰ ਅਲੱਗ ਰੂਪ ਵਿੱਚ ਵੇਖਿਆ ਹੈ ਜਿਵੇ ਕਿ ਅੰਗੂਰੀ ਭਾਬੀ, ਤੇ ਹੁਣ ਮੇਰਾ ਆਉਣ ਵਾਲਾ ਕਿਰਦਾਰ ਵੀ ਆਪ ਸਭ ਨੂੰ ਸਰਪ੍ਰਾਈਜ਼ ਕਰ ਦੇਵੇਗਾ।


ਇਹੀ ਨਹੀ ਸ਼ਿਲਪਾ ਨੇ ਬਿੱਗ ਬੌਸ 'ਚ ਆਉਣ ਵਾਲੇ ਪੁਰਾਣੇ ਕਨਟੈਸਟੇਂਟਸ 'ਤੇ ਵੀ ਸਵਾਲ ਚੁੱਕੇ ਹਨ। ਸ਼ਿਲਪਾ ਨੇ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪੁਰਾਣੇ ਕਨਟੈਸਟੇਂਟ ਦੁਬਾਰਾ ਕਿਉਂ ਬਿਗ ਬੌਸ ਦੇ ਘਰ ਵਿਚ ਆਉਂਦੇ ਹਨ। ਮੈਂ ਪੁੱਛਣਾ ਚਾਹੁੰਦੀ ਹਾਂ, ਕੀ ਇਹ ਮੌਜੂਦਾ ਬਿਗ ਬੌਸ ਦੇ ਕਨਟੈਸਟੇਂਟਸ ਨਾਲ ਅਨਿਆਂ ਨਹੀਂ ਹੈ?


ਬਿਗ ਬੌਸ 14 ਦੇ ਸੀਜ਼ਨ ਵਿਚ ਵੀ ਸਿਧਾਰਥ ਸ਼ੁਕਲਾ, ਗੌਹਰ ਖਾਨ ਅਤੇ ਹਿਨਾ ਖਾਨ ਘਰ 'ਚ ਸੀਨੀਅਰ ਕਨਟੈਸਟੇਂਟ ਵਜੋਂ ਨਜ਼ਰ ਆਏ ਸਨ। ਜੋ ਤਕਰੀਬਨ 2 ਹਫਤੇ ਤਕ ਘਰ ਵਿਚ ਰਹੇ।