ਮੁੰਬਈ: ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਾਰਨ ਬਾਲੀਵੁੱਡ ਵਿੱਚ ਸ਼ੂਟਿੰਗ ਪੂਰੀ ਤਰ੍ਹਾਂ ਬੰਦ ਹੈ। ਜੁਲਾਈ ਵਿੱਚ ਇੱਕ-ਦੋ ਫਿਲਮਾਂ ਦੀ ਸ਼ੂਟਿੰਗ ਹੌਲੀ-ਹੌਲੀ ਸ਼ੁਰੂ ਹੋਣ ਦੀ ਉਮੀਦ ਹੈ। ਕੋਰੋਨਾਵਾਇਰਸ ਦਾ ਪ੍ਰਕੋਪ ਮੁੰਬਈ ਸਮੇਤ ਦੇਸ਼ ਭਰ ਵਿੱਚ ਵਧ ਰਿਹਾ ਹੈ, ਜਿਸ ਕਰਕੇ ਫਿਲਮ ਨਿਰਮਾਤਾ ਸ਼ੂਟਿੰਗ ਦਾ ਪੂਰਾ ਧਿਆਨ ਰੱਖ ਰਹੇ ਹਨ। ਅਕਸ਼ੈ ਕੁਮਾਰ ਤੇ ਉਨ੍ਹਾਂ ਦੀ ਫਿਲਮ 'ਬੈਲਬੋਟਮ' ਦੀ ਟੀਮ ਨੇ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦਾ ਮਨ ਬਣਾਇਆ ਹੈ। ਇਸ ਬਾਰੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਫਿਲਮ ਦੀ ਪਹਿਲਾ ਸ਼ੂਟਿੰਗ ਮਈ 'ਚ ਸ਼ੁਰੂ ਹੋਣੀ ਸੀ, ਪਰ ਲੌਕਡਾਊਨ ਕਾਰਨ ਇਸ ਦੀ ਸ਼ੂਟਿੰਗ ਰੱਦ ਕਰਨੀ ਪਈ। ਰਿਪੋਰਟਸ ਮੁਤਾਬਕ ਅਕਸ਼ੈ ਕੁਮਾਰ, ਵਾਨੀ ਕਪੂਰ, ਹੁਮਾ ਕੁਰੈਸ਼ੀ, ਲਾਰਾ ਦੱਤਾ ਸਟਾਰਰ ਡਿਟੈਕਟਿਵ ਡਰਾਮਾ ਫਿਲਮ 'ਬੇਲਬੋਟਮ' ਦੀ ਸ਼ੂਟਿੰਗ ਅਗਸਤ ਤੋਂ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ 'ਚ ਕੀਤੀ ਜਾਏਗੀ। ਇਹ ਪਹਿਲੀ ਹਿੰਦੀ ਫਿਲਮ ਹੋਵੇਗੀ, ਜਿਸ ਦੀ ਅੰਤਰਰਾਸ਼ਟਰੀ ਪੱਧਰ 'ਤੇ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।
ਆਪਣੀ ਫਿਲਮ ਦੀ ਸ਼ੂਟਿੰਗ ਲਈ ਬੇਹੱਦ ਐਕਸਾਈਟਡ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ “ਲੰਬੇ ਸਮੇਂ ਤੋਂ ਲੌਕਡਾਊਨ ਹੋਣ ਦੇ ਬਾਵਜੂਦ, ਅਸੀਂ ਆਪਣੀ ਫਿਲਮ 'ਬੈਲਬੋਟਮ' ਦੀ ਸ਼ੂਟਿੰਗ ਸ਼ੁਰੂ ਕਰਦਿਆਂ ਬਹੁਤ ਖੁਸ਼ ਹਾਂ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਲਮ ਨਾਲ ਜੁੜੀ ਟੀਮ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤੇ ਸ਼ੂਟਿੰਗ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤੀ ਜਾਏਗੀ। ਮੈਨੂੰ ਉਮੀਦ ਹੈ ਕਿ ਫਿਲਮ ਇੰਡਸਟਰੀ, ਜੋ ਲੋਕਾਂ ਦਾ ਮਨੋਰੰਜਨ ਕਰਦੀ ਹੈ, ਇਕ ਵਾਰ ਫਿਰ ਆਪਣੀ ਸ਼ੁਰੂਆਤ ਕਰੇਗੀ।
ਤਹਾਨੂੰ ਦੱਸ ਦਈਏ ਕਿ ਲੌਕਡਾਊਨ ਦੌਰਾਨ ਅਕਸ਼ੈ ਕੁਮਾਰ ਪਹਿਲੇ ਅਭਿਨੇਤਾ ਹਨ, ਜਿਸ ਨੇ ਮਈ 'ਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ 'ਚ ਵੀ ਮੁੰਬਈ 'ਚ ਸ਼ੂਟ ਕੀਤਾ ਸੀ। ਰਣਜੀਤ ਐਮ ਤਿਵਾੜੀ ਦੁਆਰਾ ਨਿਰਦੇਸ਼ਤ ਫਿਲਮ 'ਬੇਲਬੋਟਮ' 2 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ