ਮੁੰਬਈ: ਸ਼ਰਧਾ ਕਪੂਰ ਜਲਦੀ ਹੀ ਫ਼ਿਲਮ ‘ਸਤਰੀ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਸ਼ਰਧਾ ਦੀ ਸ਼ਾਹਿਦ ਕਪੂਰ ਸਟਾਰਰ ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਵੀ ਰਿਲੀਜ਼ ਡੇਟ ਨੇੜੇ ਹੀ ਹੈ। ਸ਼ਰਧਾ ਤਾਂ ਬਾਹੂਬਲੀ ਸਟਾਰ ਪ੍ਰਭਾਸ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਸਾਹੋ’ ‘ਚ ਵੀ ਨਜ਼ਰ ਆਉਣ ਵਾਲੀ ਹੈ। ਸ਼ਰਧਾ ਦੀਆਂ ਫ਼ਿਲਮਾਂ ਦੀ ਲਿਸਟ ਇੱਥੇ ਹੀ ਨਹੀਂ ਮੁੱਕਦੀ, ਇਸ ਤੋਂ ਬਾਅਦ ਸ਼ਰਧਾ ਐਥਲੀਟ ਦਾ ਰੋਲ ਵੀ ਕਰਦੀ ਨਜ਼ਰ ਆਵੇਗੀ।
ਜੀ ਹਾਂ, ਸ਼ਰਧਾ ਨੇ ਆਪਣੀ ਇਸ ਫ਼ਿਲਮ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸ਼ਰਧਾ ਕਿਸੇ ਹੋਰ ਦਾ ਨਹੀਂ ਸਗੋਂ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦਾ ਰੋਲ ਕਰਨ ਵਾਲੀ ਹੈ। ਇਸ ਲਈ ਸ਼ਰਧਾ ਨੇ ਖਾਸ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀ ਡੇਲੀ ਰੁਟੀਨ ਵੀ ਬਦਲ ਲਈ ਹੈ। ਖ਼ਬਰਾਂ ਨੇ ਕਿ ਇਸ ਫ਼ਿਲਮ ਨੂੰ ਅਮੋਲ ਗੁਪਤੇ ਡਾਇਰੈਕਟ ਕਰ ਰਹੇ ਹਨ।
ਖ਼ਬਰਾਂ ਨੇ ਕਿ ਸ਼ਰਧਾ ਜਦੋਂ ਫਰੀ ਹੁੰਦੀ ਹੈ ਤੇ ਆਪਣੀ ਕਿਸੇ ਫ਼ਿਲਮ ਦਾ ਪ੍ਰਮੋਸ਼ਨ ਨਹੀਂ ਕਰ ਰਹੀ ਹੁੰਦੀ ਤਾਂ ਉਸ ਦਿਨ ਉਹ ਸਵੇਰੇ 5 ਵਜੇ ਉੱਠ ਜਾਂਦੀ ਹੈ। ਜਦੋਂ ਫ਼ਿਲਮਾਂ ਦੇ ਪ੍ਰਮੋਸ਼ਨ ਦਾ ਦੌਰ ਖ਼ਤਮ ਹੋ ਜਾਵੇਗਾ ਤਾਂ ਉਹ ਡੇਲੀ ਇਸ ਰੁਟੀਨ ਨੂੰ ਹੀ ਫੌਲੋ ਕਰੇਗੀ। ਸਿਰਫ ਏਹੀ ਨਹੀਂ ਸ਼ਰਧਾ ਕਰੀਬ ਢੇਡ ਘੰਟਾ ਬੈਡਮਿੰਟਨ ਦੀ ਪ੍ਰੈਕਟਿਸ ਵੀ ਕਰੇਗੀ।
ਇਸ ਤੋਂ ਇਲਾਵਾ ਸ਼ਰਧਾ ਆਪਣੀ ਬਾਇਓਪਿਕ ਦੇ ਕਿਰਦਾਰ ਲਈ ਜਿੰਮ ਦੇ ਨਾਲ ਹੀ ਫਿਜ਼ੀਓਥ੍ਰੈਪੀ ਦਾ ਸੈਸ਼ਨ ਵੀ ਸ਼ੁਰੂ ਕਰੇਗੀ ਤਾਂ ਜੋ ਖੇਡਦੇ ਸਮੇਂ ਉਸ ਦੇ ਮਸਲ ਜਾਮ ਨਾ ਹੋ ਜਾਣ ਜਾਂ ਉਸ ਨੂੰ ਕੋਈ ਸੱਟ ਨਾ ਲੱਗ ਜਾਵੇ। ਇਸ ਰੋਲ ਲਈ ਸ਼ਰਧਾ ਇੰਨੀ ਐਕਸਾਈਟਿਡ ਹੈ ਕਿ ਉਹ ਆਪਣੀ ਫਿਜ਼ੀਕਲ ਟ੍ਰੇਨਿੰਗ ਦੇ ਨਾਲ-ਨਾਲ ਡਾਇਟ ‘ਤੇ ਵੀ ਖਾਸ ਧਿਆਨ ਦਵੇਗੀ।
ਸਾਇਨਾ ਦੇ ਰੋਲ ਨੂੰ ਨਿਭਾਉਣ ਲਈ ਸ਼ਰਧਾ ਦਾ ਸਾਇਨਾ ਦੀ ਤਰ੍ਹਾਂ ਦਿਖਣਾ ਕਾਫੀ ਜ਼ਰੂਰੀ ਹੈ ਜਿਸ ਲਈ ਉਹ ਆਪਣੀ ਡਾਇਟ ‘ਚ ਹੈਵੀ ਪ੍ਰੋਟੀਨ ਲਵੇਗੀ। ਫ਼ਿਲਮ ਦੀ ਸ਼ੂਟਿੰਗ ਸਤੰਬਰ ਦੇ ਆਖਰ ‘ਚ ਸ਼ੁਰੂ ਹੋ ਜਾਵੇਗੀ ਜਦੋਂਕਿ ਸ਼ਰਧਾ ਦੇ ਬੈਡਮਿੰਟਨ ਖੇਡਣ ਦੇ ਸੀਕੁਐਂਸ ਦਸੰਬਰ-ਜਨਵਰੀ ‘ਚ ਸ਼ੂਟ ਹੋਣੇ ਹਨ। ਸ਼ਰਧਾ ਦੀ ਫ਼ਿਲਮਾਂ ਦੀ ਲੰਬੀ ਲਿਸਟ ਦੇਖ ਕੇ ਲੱਗਦਾ ਹੈ ਕਿ ਉਹ ਇੱਕ ਤੋਂ ਬਾਅਦ ਇੱਕ ਧਮਾਕਾ ਕਰਨ ਲਈ ਤਿਆਰ ਹੈ।