ਮੁੰਬਈ: ਸ਼੍ਰੱਧਾ ਕਪੂਰ ਤੇ ਪ੍ਰਭਾਸ ਦੀ ‘ਸਾਹੋ’ ਇੱਕ ਵਾਰ ਫੇਰ ਤੋਂ ਸੁਰਖੀਆਂ ‘ਚ ਆ ਗਈ ਹੈ। ਇਸ ਫ਼ਿਲਮ ‘ਚ ਦੋਵੇਂ ਕਲਾਕਾਰ ਪਹਿਲੀ ਵਾਰ ਰੋਮਾਂਸ ਕਰਦੇ ਨਜ਼ਰ ਆਉਣਗੇ। ਹੁਣ ਫ਼ਿਲਮ ਤੋਂ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ।


ਸ਼੍ਰੱਧਾ ਇਸ ਸਮੇਂ ਸਾਹੋ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ਤੇ ਫ਼ਿਲਮ ਦਾ ਆਖਰੀ ਸ਼ੈਡਿਊਲ ਸ਼ੂਟ ਹੋ ਰਿਹਾ ਹੈ। ਇਸ ਦੀ ਜਾਣਕਾਰੀ ਐਕਟਰਸ ਨੇ ਖੁਦ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੱਧਾ ਨੇ ਕੈਪਸ਼ਨ ਦਿੱਤਾ ਹੈ, “Karjat Time! #Saaho”।


ਸਿਰਫ ਸ਼੍ਰੱਧਾ ਹੀ ਨਹੀਂ ਫਿਲਮ ਦੇ ਦੂਜੇ ਸਟਾਰ ਨੀਲ ਨਿਤਿਨ ਮੁਕੇਸ਼ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਫ਼ਿਲਮ ਆਪਣੇ ਆਖਰ ‘ਚ ਪਹੁੰਚ ਗਈ ਹੈ। ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਤੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਣੀ ਹੈ।