ਸ਼ਵੇਤਾ ਨੂੰ ਭਾਬੀ ਐਸ਼ਵਰਿਆ ਦੀ ਇਸ ਆਦਤ ਨਾਲ ਨਫਰਤ
ਏਬੀਪੀ ਸਾਂਝਾ | 24 Jan 2019 02:56 PM (IST)
ਮੁੰਬਈ: ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੋਵੇਂ ਹੀ ਬਾਲੀਵੁੱਡ ਦੀ ਫੇਮਸ ਹਨ। ਹਾਲ ਹੀ ‘ਚ ਅਭਿਸ਼ੇਕ ਆਪਣੀ ਭੈਣ ਸ਼ਵੇਤਾ ਨੰਦਾ ਬੱਚਨ ਨਾਲ ਕਰਨ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਚ ਨਜ਼ਰ ਆਏ। ਇਸ ‘ਚ ਉਸ ਨੇ ਆਪਣੇ ਭਰਾ ਨੂੰ ਪਰਫੈਕਟ ਫੈਮਿਲੀਮੈਨ ਕਿਹਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਐਸ਼ ਦੀ ਇੱਕ ਆਦਤ ਨਾਲ ਤੋਂ ਨਫਰਤ ਹੈ। ਜੀ ਹਾਂ, ਇਹ ਸੱਚ ਹੈ ਪਰ ਪੂਰਾ ਨਹੀਂ। ਦਰਅਸਲ ਸ਼ੋਅ ‘ਤੇ ਕਰਨ ਨੇ ਰੈਪਿਡ ਫਾਇਰ ਰਾਉਂਡ ‘ਚ ਸਵਾਲ ਕੀਤਾ ਕਿ ਸ਼ਵੇਤਾ ਨੂੰ ਆਪਣੀ ਭਾਬੀ ਦੀ ਕਿਹੜੀ ਆਦਤ ਬੁਰੀ ਲੱਗਦੀ ਹੈ ਤਾਂ ਉਸ ਨੇ ਕਿਹਾ, “ਐਸ਼ ਮੈਸੇਜਸ ਤੇ ਕਾਲ ਦਾ ਜਵਾਬ ਦੇਣ ‘ਚ ਕਾਫੀ ਸਮਾਂ ਲਾ ਦਿੰਦੀ ਹੈ।” ਸ਼ਵੇਤਾ ਨੂੰ ਐਸ਼ ਦੀ ਇਸ ਆਦਤ ਤੋਂ ਨਫਰਤ ਹੈ। ਇੰਨਾ ਹੀ ਨਹੀਂ ਐਸ਼ ਦੀ ਤਰ੍ਹਾਂ ਹੀ ਬਿੱਗ ਬੀ ਅਮਿਤਾਭ ਬੱਚਨ ਵੀ ਵ੍ਹੱਟਸਐਪ ‘ਤੇ ਮੈਸੇਜਸ ਦਾ ਰਿਪਲਾਈ ਘੱਟ ਹੀ ਲੋਕਾਂ ਨੂੰ ਕਰਦੇ ਹਨ। ਸ਼ੋਅ ‘ਤੇ ਕੀਤੇ ਗਏ ਇਨ੍ਹਾਂ ਖੁਲਾਸਿਆਂ ਤੋਂ ਸਾਫ ਹੈ ਕੀ ਸ਼ਵੇਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਐਸ਼ ਆਪਣੇ ਸਹੁਰੇ ਦੇ ਨਕਸ਼ੇ ਕਦਮ ‘ਤੇ ਚੱਲਦੀ ਹੈ।