ਮੁੰਬਈ: ਬਿਗ ਬੌਸ ਦੇ ਘਰ 'ਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਬੇਹਦ ਪਿਆਰ ਮਿਲ ਰਿਹਾ ਹੈ। ਲੋਕ #ਸਿਡਨਾਜ਼ ਦੀ ਕੈਮਿਸਟਰੀ ਨੂੰ ਬੇਹਦ ਪਸੰਦ ਕਰ ਰਹੇ ਹਨ। ਪਰ ਹੁਣ ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਦਰਾਰ ਪੈ ਗਈ ਹੈ। ਪਿਛਲੇ ਕੁੱਝ ਦਿਨਾਂ ਤੋਂ ਦੋਹਾਂ ਦਰਮਿਆਨ ਕੜਵਾਹਟ ਪੈੇਦਾ ਹੁੰਦੀ ਜਾ ਰਹੀ ਹੈ। ਮੰਗਲਵਾਰ ਦੇ ਐਪੀਸੋਡ 'ਚ ਸਿਧਾਰਥ ਨੇ ਸ਼ਹਿਨਾਜ਼ ਨੂੰ ਕੁੱਝ ਤੀਖੀਆਂ ਗੱਲਾਂ ਕਹੀਆਂ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਹੀ ਹੁਣ ਇਹ ਦੋਵੇਂ ਚੰਗੇ ਦੋਸਤ ਬਣ ਸਕਦੇ ਹਨ।

ਸਿਧਾਰਥ ਨੇ ਸ਼ਹਿਨਾਜ਼ ਨੂੰ ਕਿਹਾ ਕਿ "ਜੋ ਆਪਣੇ ਮਾਂ-ਬਾਪ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਵੀ ਸਗਾ ਨਹੀਂ ਹੁੰਦਾ ਤੇ ਤੂੰ ਇਹ 100 ਵਾਰ ਸਾਬਿਤ ਕੀਤਾ ਹੈ। ਮੈਨੂੰ ਅਜਿਹੇ ਲੋਕ ਪਸੰਦ ਨਹੀਂ ਤੇ ਮੈਂ ਉਨ੍ਹਾਂ ਤੋਂ ਦੂਰ ਰਹਿੰਦਾ ਹਾਂ। ਮੈਂ ਬਹੁਤ ਵਾਰ ਦੇਖਿਆ..ਤਿੰਨ ਮਹੀਨਿਆਂ 'ਚ, ਤੈਨੂੰ ਕਈ ਵਾਰ ਬੱਚਾ ਸਮਝ ਕੇ ਜਾਣ ਦਿੱਤਾ। ਪਰ ਮੈਨੂੰ ਪਤਾ ਤੂੰ ਬਹੁਤ ਸਮਾਰਟ ਹੈ। ਮੈਂ ਅਜਿਹੇ ਲੋਕਾਂ ਤੋਂ ਦੂਰ ਰਹਿੰਦਾ ਹਾਂ।"

ਅਜਿਹਾ ਕਹਿ ਕੇ ਸਿਧਾਰਥ ਚਲੇ ਗਏ ਤੇ ਸ਼ਹਿਨਾਜ਼ ਗਾਰਡਨ 'ਚ ਬੈਠ ਕੇ ਰੋਂਦੀ ਰਹੀ। ਇਸ ਤੋਂ ਬਾਅਦ ਸ਼ਹਿਨਾਜ਼ ਸਿਡ ਕੋਲ ਇਸ ਬਾਰੇ ਗੱਲ ਕਰਨ ਲਈ ਗਈ, ਪਰ ਸਿਡ ਦਾ ਰਵੱਈਆ ਦੇਖ ਕੇ ਸ਼ਹਿਨਾਜ਼ ਆਪਣੇ ਬਿਸਤਰ 'ਚ ਆ ਕੇ ਰੋਂਦੀ ਰਹੀ।