ਮੁੰਬਈ: ਬਾਲੀਵੁੱਡ ਸਿਤਾਰੇ ਹੋਣ ਜਾਂ ਕੋਈ ਹੋਰ ਸਟਾਰ ਆਪਣੇ ਕੰਮ ਦੇ ਸਿਲਸਿਲੇ ‘ਚ ਇਹ ਅਕਸਰ ਹੀ ਆਉਣਾ-ਜਾਣਾ ਤਾਂ ਕਰਦੇ ਹੀ ਰਹਿੰਦੇ ਹਨ। ਜਿਸ ਕਰਕੇ ਉਹ ਜ਼ਿਆਦਾਤਰ ਏਅਰਪੋਰਟ ‘ਤੇ ਹੀ ਨਜ਼ਰ ਆਉਂਦੇ ਹਨ। ਇੱਥੇ ਉਹ ਸ਼ੋਅ ਕਰਦੇ ਨੇ ਆਪਣਾ ਅੰਦਾਜ਼ ਅਤੇ ਕਦੇ ਬਣ ਜਾਂਦੇ ਨੇ ਹਾਸੋਹੀਣੇ ਕਿੱਸਿਆਂ ਦਾ ਹਿੱਸਾ। ਹੁਣ ਗੱਲ ਕਰਦੇ ਹਾਂ ਕੁਝ ਅਜਿਹੇ ਸਟਾਰਸ ਦੀ ਜੋ ਅਕਸਰ ਹੋ ਜਾਂਦੇ ਹਨ ਲੇਟ।



ਜੀ ਹਾਂ, ਹਾਲ ਹੀ ‘ਚ ਅਸੀਂ ਟਾਈਗਰ ਸ਼ਰਾਫ ਨੂੰ ਏਅਰਪੋਰਟ ‘ਤੇ ਭੱਜਦੇ ਦੇਖਿਆ ਸੀ ਜੋ ਆਪਣੀ ਫਲਾਈਟ ਲਈ ਲੇਟ ਹੋ ਰਹੇ ਸੀ। ਹੁਣ, ਅਸੀਂ ਏਅਰਪੋਰਟ ‘ਤੇ ਭੱਜਦੇ ਹੋਏ ਸਪੋਟ ਕੀਤਾ ਹੈ ਕਰਨ ਦੇ ਹੋਣਹਾਰ ਸਟੂਡੈਂਟ ਸਿਧਾਰਥ ਮਲਹੋਤਰਾ ਨੂੰ। ਜਿਨ੍ਹਾਂ ਦੇ ਲੇਟ ਹੋਣ ‘ਤੇ ਭੱਜਦੇ ਹੋਏ ਮੀਡੀਆ ਕੈਮਰਿਆਂ ਨੇ ਕੈਦ ਕੀਤਾ ਹੈ। ਉਂਝ, ਸਿਧ ਦੇ ਲੇਟ ਹੋਣ ਦਾ ਕਾਰਨ ਤਾਂ ਉਹ ਖ਼ੁਦ ਹੀ ਜਾਣਦੇ ਹਨ ਪਰ ਏਅਰਪੋਰਟ ‘ਤੇ ਉਹ ਇਸ ਤਰ੍ਹਾਂ ਭੱਜ ਰਹੇ ਸੀ ਜਿਵੇਂ ਕਿਸੇ ਰੇਸ ‘ਚ ਹਿੱਸਾ ਲੈ ਰਹੇ ਹੋਣ।


ਸਿਧਾਰਥ ਆਪਣੀ ਫ਼ਿਲਮ ‘ਜਬਰੀਆ ਜੋੜੀ’ ਦੀ ਸ਼ੂਟਿੰਗ ਲਈ ਲਖਨਊ ਲਈ ਰਵਾਨਾ ਹੋਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲਖਨਊ ‘ਚ ਹੋਣੀ ਹੈ ਜਿਸ ‘ਚ ਸਿਧਾਰਥ ਦੇ ਨਾਲ ਪਰੀਨਿਤੀ ਚੋਪੜਾ ਦੀ ਜੋੜੀ ਬਣੀ ਹੈ। ਫ਼ਿਲਮ ਬਿਹਾਰ ਦੇ 'ਪਕੜਵਾ ਵਿਆਹ' ਯਾਨੀ ਜ਼ਬਰਦਸਤੀ ਵਿਆਹ ਕਰਨ ਦੀ ਬੁਰਾਈ ‘ਤੇ ਆਧਾਰਿਤ ਹੈ। ਫ਼ਿਲਮ ਦਾ ਪਹਿਲਾਂ ਨਾਂਅ `ਸ਼ਾਟਗਨ ਸ਼ਾਦੀ’ ਰੱਖਿਆ ਗਿਆ ਸੀ ਜਿਸ ਨੂੰ ਸਿਧ ਦੇ ਕਹਿਣ ‘ਤੇ ਬਦਲ ਕੇ ‘ਜਬਰੀਆ ਜੋੜੀ’ ਕੀਤਾ ਗਿਆ ਹੈ।