ਸਿਧਾਰਥ-ਤਾਰਾ ਦਾ ਰੋਮਾਂਸ!, ‘ਇਸ਼ਕ ਮੇਂ ਮਰੇਂਗੇ ਭੀ ਔਰ ਮਾਰੇਂਗੇ ਭੀ’
ਏਬੀਪੀ ਸਾਂਝਾ | 01 Nov 2018 11:33 AM (IST)
ਮੁੰਬਈ: ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਤੇ ਰਿਤੇਸ਼ ਦੇਸ਼ਮੁੱਖ ਜਲਦੀ ਹੀ ਇੱਕ ਵਾਰ ਫੇਰ ਸਕਰੀਨ ‘ਤੇ ਨਜ਼ਰ ਆਉਣ ਵਾਲੇ ਹਨ। ਦੋਵੇਂ ਪਹਿਲਾਂ ‘ਏਕ ਵਿਲਨ’ ਫ਼ਿਲਮ ‘ਚ ਸਕਰੀਨ ਸ਼ੇਅਰ ਕਰ ਚੁੱਕੇ ਹਨ। ਹੁਣ ਜਿਸ ਫ਼ਿਲਮ ’ਚ ਇਹ ਜੋੜੀ ਨਜ਼ਰ ਆਉਣ ਵਾਲੀ ਹੈ, ਉਹ ‘ਮਰਜਾਵਾਂ’ ਹੈ। ਫ਼ਿਲਮ ‘ਮਰਜਾਵਾਂ’ ਦਾ ਬੀਤੇ ਦਿਨੀਂ ਹੀ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਦੇ ਨਾਲ ਫ਼ਿਲਮ ਦੀ ਸਟਾਰ ਕਾਸਟ ਵੀ ਰੀਵੀਲ ਹੋ ਗਈ ਹੈ। ‘ਮਰਜਾਵਾਂ’ ‘ਚ ਇਨ੍ਹਾਂ ਸਟਾਰਸ ਤੋਂ ਇਲਾਵਾ ਤਾਰਾ ਸੁਤਾਰੀਆ ਲੀਡ ਰੋਲ ‘ਚ ਨਜ਼ਰ ਆਵੇਗੀ। ਤਾਰਾ ਹਾਲ ਹੀ ‘ਚ ਕਰਨ ਦੀ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ਨਾਲ ਆਪਣਾ ਡੈਬਿਊ ਕਰ ਰਹੀ ਹੈ ਜਿਸ ਲਈ ‘ਮਰਜਾਵਾਂ’ ਉਸ ਦੀ ਦੂਜੀ ਵੱਡੀ ਫ਼ਿਲਮ ਹੋਵੇਗੀ। ਫ਼ਿਲਮ ਦੇ ਪੋਸਟਰ ‘ਚ ਇਸ ਦੇ ਟਾਈਟਲ ਦੇ ਨਾਲ ਇੱਕ ਟੈਗਲਾਈਨ ਵੀ ਲਿਖੀ ਹੈ, ‘ਇਸ਼ਕ ਮੇਂ ਮਰੇਂਗੇ ਭੀ ਔਰ ਮਾਰੇਂਗੇ ਭੀ’। ਇਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫ਼ਿਲਮ ਇੱਕ ਲਵ ਸਟੋਰੀ ਹੋ ਸਕਦੀ ਹੈ। ਇਹ ਅਗਲੇ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ ਨੂੰ ਮਿਲਨ ਝਾਵੇਰੀ ਡਾਇਰੈਕਟ ਕਰ ਰਹੇ ਹਨ।