ਅਮੈਲੀਆ ਪੰਜਾਬੀ ਦੀ ਰਿਪੋਰਟ


Sidharth Shukla Doppelganger: ਸਿਧਾਰਥ ਸ਼ੁਕਲਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸਿਧਾਰਥ ਭਾਵੇਂ ਬਹੁਤ ਪ੍ਰਸਿੱਧ ਟੀਵੀ ਕਲਾਕਾਰ ਸੀ, ਪਰ 'ਬਿੱਗ ਬੌਸ 13' ਨੇ ਉਸ ਦੀ ਪ੍ਰਸਿੱਧੀ ਨੂੰ ਦੁੱਗਣਾ ਵਧਾਇਆ। ਨਾਲ ਹੀ ਉਸ ਦੀ ਸ਼ਹਿਨਾਜ਼ ਗਿੱਲ ਨਾਲ ਜੋੜੀ ਵੀ ਪੂਰੇ ਦੇਸ਼ 'ਚ ਮਸ਼ਹੂਰ ਹੋ ਗਈ। ਇੰਨੀਂ ਦਿਨੀਂ ਸਿਧਾਰਥ ਸ਼ੁਕਲਾ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ।


ਇਹ ਵੀ ਪੜ੍ਹੋ: ਕੈਫੇ 'ਚ ਤਾਨੀਆ ਨੂੰ ਦੇਖਦੇ ਹੀ ਦਿਲ ਹਾਰ ਬੈਠੇ ਸੀ ਬੌਬੀ ਦਿਓਲ, ਅੱਧੀ ਰਾਤ ਤੱਕ ਫੋਨ ਕਰ ਤਾਨੀਆ ਨੂੰ ਕੀਤਾ ਸੀ ਪਰੇਸ਼ਾਨ


ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਸ਼ਖਸ ਦੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਦਾ ਨਾਮ ਚੰਦਨ ਹੈ। ਇਹ ਖੁਦ ਨੂੰ ਸਿਧਾਰਥ ਸ਼ੁਕਲਾ ਦਾ ਵੱਡਾ ਫੈਨ ਦੱਸਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸ਼ਖਸ ਦੀ ਸ਼ਕਲ ਸਿਧਾਰਥ ਨਾਲ ਹੂ-ਬ-ਹੂ ਮਿਲਦੀ ਹੈ। ਉਸ ਦੀ ਬੌਡੀ ਲੈਂਗਵੇਜ ਯਾਨਿ ਕਿ ਡੀਲ ਡੌਲ ਤੱਕ ਵੀ ਸਿਧਾਰਥ ਨਾਲ ਮੇਲ ਖਾਂਦਾ ਹੈ। ਚੰਦਨ ਦੀਆਂ ਵੀਡੀਓਜ਼ ਦੇਖ ਕੇ ਹਰ ਕੋਈ ਖਾ ਜਾਂਦਾ ਹੈ ਕਿ ਕਿਤੇ ਸਿਧਾਰਥ ਸ਼ੁਕਲਾ ਤਾਂ ਨਹੀਂ। ਤੁਸੀਂ ਖੁਦ ਹੀ ਦੇਖ ਲਓ। 






ਚੰਦਨ ਅਕਸਰ ਸਿਧਾਰਥ ਸ਼ੁਕਲਾ ਦੀ ਆਵਾਜ਼ 'ਤੇ ਲਿੱਪ ਸਿੰਕਿੰਗ ਕਰਦਾ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਦੇਖ ਕੇ ਸਿਧਾਰਥ ਦੇ ਫੈਨਜ਼ ਹੀ ਨਹੀਂ, ਸਗੋਂ ਸਿਡਨਾਜ਼ ਦੇ ਚਾਹੁਣ ਵਾਲੇ ਵੀ ਭਾਵੁਕ ਹੋ ਰਹੇ ਹਨ। ਫੈਨਜ਼ ਉਸ ਦੇ ਵੀਡੀਓ 'ਤੇ ਭਾਵੁਕ ਕਮੈਂਟ ਕਰ ਰਹੇ ਹਨ।






ਫੈਨਜ਼ ਨੇ ਕੀਤੇ ਇਹ ਕਮੈਂਟ
ਚੰਦਨ ਨੇ ਲੋਕਾਂ ਦੇ ਦਿਲਾਂ 'ਚ ਸਿਧਾਰਥ ਸ਼ੁਕਲਾ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਫੈਨਜ਼ ਚੰਦਨ ਦੀਆਂ ਪੋਸਟਾਂ 'ਤੇ ਭਾਵੁਕ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਮੈਨੂੰ ਲੱਗਦਾ ਹੈ ਕਿ ਇਹ ਸਿਧਾਰਥ ਦਾ ਵੱਡਾ ਫੈਨ ਹੈ।' ਇੱਕ ਹੋਰ ਵਿਅਕਤੀ ਨੇ ਲਿਿਖਿਆ, 'ਇਸ ਦੀਆਂ ਵੀਡੀਓ ਦੇਖ ਕੇ ਸਿਧਾਰਥ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ।' ਪੜ੍ਹੋ: ਇਹ ਕਮੈਂਟਸ:




ਕਾਬਿਲੇਗ਼ੌਰ ਹੈ ਕਿ ਸਿਧਾਰਥ ਸ਼ੁਕਲਾ 2 ਸਤੰਬਰ 2021 ਨੂੰ ਦੁਨੀਆ ਤੋਂ ਰੁਖਸਤ ਹੋਇਆ ਸੀ। ਉਸ ਦੀ ਅਚਾਨਕ ਮੌਤ ਨੇ ਉਸ ਦੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਸੀ। ਪ੍ਰਸ਼ੰਸਕ ਸਿਡਨਾਜ਼ ਦੀ ਜੋੜੀ ਨੂੰ ਖੂਭ ਪਿਆਰ ਦਿੰਦੇ ਸੀ, ਪਰ ਸਿਧਾਰਥ ਦੇ ਜਾਣ ਨਾਲ ਸਿਡਨਾਜ਼ ਦੀ ਜੋੜੀ ਵੀ ਟੁੱਟ ਗਈ ਸੀ।


ਇਹ ਵੀ ਪੜ੍ਹੋ: 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਧਰਮਿੰਦਰ-ਸ਼ਬਾਨਾ ਆਜ਼ਮੀ ਦੇ ਕਿਸ ਸੀਨ 'ਤੇ ਬੋਲੇ ਸੰਨੀ ਦਿਓਲ, 'ਮੇਰੇ ਪਾਪਾ ਕੁੱਝ ਵੀ...'