ਚੰਡੀਗੜ੍ਹ: ਮਿਊਜ਼ਿਕ ਐਲਬਮਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਿੱਧਿਕਾ ਸ਼ਰਮਾ ਵੱਡੇ ਪਰਦੇ 'ਤੇ ਪ੍ਰਭਾਵ ਬਣਾਉ ਲਈ ਆ ਰਹੀ ਹੈ। ਉਹ ਆਪਣੀ ਪਹਿਲੀ ਪੰਜਾਬੀ ਫਿਲਮ 'ਫੁੱਫੜ ਜੀ 'ਦੀ ਸ਼ੂਟਿੰਗ ਸ਼ੁਰੂ ਕਰ ਚੁੱਕੀ ਹੈ।

ਓਮਕਾਰ ਕਪੂਰ ਦੇ 'ਸੌ-ਸੌ ਵਾਰ ਖੱਤ ਲਿਖੇ' ਦੀ ਅਭਿਨੇਤਰੀ 'ਨਾ ਜੀ ਨਾ', ਹਾਰਡੀ ਸੰਧੂ ਦੇ 'ਫੁਲਕਾਰੀ', 'ਲਵ ਕਨਵੋਰਸ' ਤੇ "ਤੌਬਾ ਤੌਬਾ" ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਹੈ।

ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ। ਸਿੱਧਿਕਾ ਸ਼ਰਮਾ ਦੇ ਨਾਲ ਨਾਲ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਕਮੇਡੀਅਨ ਐਕਟਰ ਬਿੰਨੂ ਢਿੱਲੋਂ ਵੀ ਸ਼ਾਮਲ ਹਨ। ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਇਸ ਫ਼ਿਲਮ ਵਿੱਚ ਸਿੱਧਿਕਾ ਪੰਜਾਬੀ ਸੈਨਸੇਸ਼ਨ ਜੱਸੀ ਗਿੱਲ ਦੇ ਨਾਲ ਨਜ਼ਰ ਆਏਗੀ।



ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਿੱਧਿਕਾ ਫ਼ਿਲਮ ਵਿੱਚ ਦੁਲਹਨ ਵਜੋਂ ਨਜ਼ਰ ਆਏਗੀ। ਉਹ ਇਨ੍ਹਾਂ ਤਸਵੀਰਾਂ ਵਿੱਚ ਬ੍ਰਾਈਡਲ ਲਾਲ ਸੂਟ ਵਿੱਚ ਨਜ਼ਰ ਆ ਰਹੀ ਹੈ। ਜਦਕਿ ਜੱਸੀ ਗਿੱਲ ਪੱਗ ਵਿੱਚ ਦੇਖੇ ਜਾ ਸਕਦੇ ਹਨ। ਜੱਸੀ ਗਿੱਲ ਤੇ ਸਿੱਧਿਕਾ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਪੰਜਾਬ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਛਾਪ ਛੱਡਣ ਮਗਰੋਂ  ਚੰਡੀਗੜ੍ਹ ਦੀ ਇਹ ਕੁੜੀ ਪੰਜਾਬੀ ਫ਼ਿਲਮਾਂ ਵਿੱਚ ਵੀ ਧਮਾਲ ਪਾਉਣ ਨੂੰ ਤਿਆਰ ਹੈ। ਦੱਸ ਦੇਈਏ ਕਿ ਹਾਲਹੀ ਵਿੱਚ ਉਸਨੇ ਸੋਨੂੰ ਸੂਦ ਦੇ ਨਾਲ ਇੱਕ ਡੇਅਰੀ ਬ੍ਰਾਂਡ ਲਈ ਇੱਕ ਐਡ ਵੀ ਕੀਤੀ ਹੈ।ਇਸ ਤੋਂ ਬਾਅਦ ਸਿੱਧਿਕਾ ਸ਼ਰਮਾ ਬਾਲੀਵੁੱਡ ਵਿੱਚ ਵੀ 'ਵੇਲਾਪੰਤੀ' ਫ਼ਿਲਮ ਨਾਲ ਡੈਬਿਊ ਕਰੇਗੀ।