ਇਸ ਦਾ ਜਵਾਬ ਹੁਣ ਪਾਇਲ ਨੇ ਆਪਣੀ ਨਵੀਂ ਵੀਡੀਓ 'ਚ ਦਿੱਤਾ ਤੇ ਕਿਹਾ ਕਿ ਉਹ ਸਿੱਧੂ ਨੂੰ ਮਿਲਣ ਨਹੀਂ ਆਵੇਗੀ। ਇਸ ਦੇ ਨਾਲ ਹੀ ਉਸ ਨੇ ਸਿੱਧੂ ਮੂਸੇਵਾਲਾ ਨੂੰ ਫਿਰ ਤੋਂ ਖੇਤੀ ਕਾਨੂੰਨ ਪੜ੍ਹਨ ਦੀ ਸਲਾਹ ਦਿੱਤੀ। ਕਿਸਾਨ ਅੰਦੋਲਨ ਨੂੰ ਲੈ ਕੇ ਜਿਥੇ ਕੰਗਨਾ ਤੇ ਦਿਲਜੀਤ ਦੀ ਟਵਿੱਟਰ ਵਾਰ ਆਏ ਦਿਨ ਵੇਖਣ ਨੂੰ ਮਿਲਦੀ ਹੈ। ਉਸੇ ਤਰ੍ਹਾਂ ਪਾਇਲ ਤੇ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ 'ਤੇ ਵੀਡੀਓ ਰਾਹੀਂ ਇਕ ਦੂਸਰੇ ਨੂੰ ਜਵਾਬ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਪਾਇਲ ਰੋਹਾਤਗੀ ਨੇ ਕਿਸਾਨ ਅੰਦੋਲਨ ਖਿਲਾਫ ਇਕ ਵੀਡੀਓ ਜਾਰੀ ਕੀਤੀ ਸੀ।
ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ 'ਤੇ ਕੈਪਟਨ ਦਾ ਵੱਡਾ ਦਾਅਵਾ, ਕਿਸਾਨ ਅੰਦੋਲਨ ਨਾਲ ਨਹੀਂ ਕੋਈ ਸਬੰਧ
ਸਿੱਧੂ ਮੂਸੇਵਾਲਾ ਨੇ ਇਸ ਦਾ ਜਵਾਬ ਪਾਇਲ ਨੂੰ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਦਿੱਤਾ ਸੀ। ਫਿਰ 3 ਜਨਵਰੀ ਨੂੰ ਪਾਇਲ ਨੇ ਇਕ ਹੋਰ ਵੀਡੀਓ ਰਾਹੀਂ ਖੇਤੀ ਬਿੱਲ ਪੜ੍ਹਨ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਅਗਲੇ ਹੀ ਦਿਨ ਯਾਨੀ ਕਿ 4 ਨਵੰਬਰ ਨੂੰ ਸਿੱਧੂ ਨੇ ਵੀ ਪਾਇਲ ਆਹਮਣੇ-ਸਾਹਮਣੇ ਹੋਣ ਲਈ ਲਲਕਾਰਿਆ ਸੀ। ਪਰ ਪਾਇਲ ਰੋਹਾਤਗੀ ਇਥੇ ਨਹੀਂ ਰੁਕੀ ਉਸ ਨੇ ਅੱਜ ਫਿਰ ਨਵੀਂ ਵੀਡੀਓ ਰਾਹੀਂ ਸਿੱਧੂ ਮੂਸੇਵਾਲਾ ਨੂੰ ਜਵਾਬ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ