Sidhu Moose Wala Birthday: ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰਾ ਇੱਕ ਸਾਲ ਬੀਤ ਚੁੱਕਿਆ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸੀ। ਹੁਣ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਖਾਸ ਐਲਾਨ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: ਕੀ ਪਿਤਾ ਬਣ ਗਏ ਹਨ ਬਾਹੂਬਲੀ ਐਕਟਰ ਰਾਣਾ ਦੱਗੂਬਤੀ? ਐਕਟਰ ਨੇ ਖੁਦ ਦਿੱਤਾ ਇਹ ਵੱਡਾ ਹਿੰਟ


ਮੂਸੇਵਾਲਾ ਦੇ ਜਨਮਦਿਨ ਮੌਕੇ ਨਿਊ ਜ਼ੀਲੈਂਡ ਦੇ ਔਕਲੈਂਡ 'ਚ ਉਸ ਦੇ ਚਾਹੁਣ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ 'ਚ ਸ਼੍ਰੀ ਸਹਿਜ ਪਾਠ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸ਼੍ਰੀ ਸਹਿਜ ਪਾਠ 5 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਇਸ ਦੇ ਭੋਗ ਸਿੱਧੂ ਦੇ ਜਨਮਦਿਨ ਵਾਲੇ ਦਿਨ ਯਾਨਿ ਕਿ 11 ਜੂਨ ਨੂੰ ਪਾਏ ਜਾਣਗੇ। ਇਸ ਦੇ ਨਾਲ ਨਾਲ ਸਿੱਧੂ ਦੀ ਯਾਦ 'ਚ ਗੁਰਦੁਆਰਾ ਸਾਹਿਬ 'ਚ ਸ਼ਬਦ ਕੀਰਤਨ ਵੀ ਕਰਵਾਇਆ ਜਾਵੇਗਾ। 









ਇਸ ਤੋਂ ਬਾਅਦ ਸਿੱਧੂ ਦੀ ਯਾਦ 'ਚ ਨਿਊ ਜ਼ੀਲੈਂਡ ਦੇ ਔਕਲੈਂਡ 'ਚ ਹੀ ਦਸਤਾਰ ਟਰੇਨਿੰਗ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿੱਚ ਹਰ ਪੰਜਾਬੀ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕਿਉਂਕਿ ਸਿੱਧੂ ਮੂਸੇਵਾਲਾ ਆਪਣੇ ਪੰਜਾਬੀ ਸੱਭਿਆਚਾਰ ਤੇ ਸਿੱਖੀ ਜੜਾਂ ਨਾਲ ਦਿਲ ਤੋਂ ਜੁੜਿਆ ਹੋਇਆ ਸੀ। ਉਹ ਹਮੇਸ਼ਾ ਸਿਰ 'ਤੇ ਦਸਤਾਰ ਸਜਾਉਂਦਾ ਸੀ। ਇਸੇ ਵਜ੍ਹਾ ਕਰਕੇ ਦਸਤਾਰ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਦੇਖੋ ਇਹ ਪੋਸਟ:




ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਵੀ ਸੀ।


ਇਹ ਵੀ ਪੜ੍ਹੋ: 'ਹਰ ਕਹਾਣੀ ਪੂਰੀ ਨਹੀਂ ਹੁੰਦੀ', ਕੀ ਅਨੁਜ ਨੇ ਅਨੁਪਮਾ ਨਾਲ ਲਵ ਸਟੋਰੀ ਖਤਮ ਹੋਣ ਦਾ ਦਿੱਤਾ ਹਿੰਟ?