ਅਮੈਲੀਆ ਪੰਜਾਬੀ ਦੀ ਰਿਪੋਰਟ


Balkaur Singh On punjab Politics: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇੰਨੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਬਲਕੌਰ ਸਿੰਘ ਨੇ ਕਿਸੇ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਈ ਸੰਜੀਦਾ ਮੁੱਦਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਵਿੱਚੋਂ ਇੱਕ ਵਿਸ਼ਾ ਇਹ ਵੀ ਸੀ ਕਿ ਕੀ ਬਲਕੌਰ ਸਿੰਘ ਲੋਕ ਸਭਾ 2024 'ਚ ਚੋਣ ਮੈਦਾਨ ਵਿੱਚ ਉੱਤਰਨਗੇ? ਕੀ ਬਲਕੌਰ ਸਿੰਘ ਸਿਆਸਤ 'ਚ ਕਦਮ ਰੱਖਣਗੇ?


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਅਲੱਗ ਅੰਦਾਜ਼ 'ਚ ਕ੍ਰਿਸਮਸ ਦੀ ਦਿੱਤੀ ਵਧਾਈ, ਕਿਹਾ- 'ਕਿਸੇ ਦੀ ਜ਼ਿੰਦਗੀ 'ਚ ਸੈਂਟਾ ਕਲੌਸ ਬਣੋ ਜੋ...'


ਇਸ ਸਭ ਦੇ ਜਵਾਬ ਵਿੱਚ ਬਲਕੌਰ ਸਿੰਘ ਬੋਲੇ, 'ਸਭ ਇਹੀ ਬੋਲ ਰਹੇ ਨੇ ਕਿ ਮੈਂ ਰਾਜਨੀਤੀ 'ਚ ਆਵਾਂਗਾ। ਚੱਲੋ ਮੈਂ ਕੱਲ੍ਹ ਨੂੰ ਰਾਜਨੀਤੀ 'ਚ ਆ ਵੀ ਜਾਂਦਾ ਹਾਂ, ਫਿਰ ਕੀ ਹੋ ਜਾਊਗਾ। ਮੇਰੇ ਸਿਆਸਤ 'ਚ ਆਉਣ ਨਾਲ ਕੀ ਵੱਡਾ ਬਦਲਾਅ ਆ ਜਾਵੇਗਾ। ਤੇ ਜੇ ਮੈਂ ਨਹੀਂ ਵੀ ਆਉਂਦਾ ਫਿਰ ਕਿਹੜਾ ਕੋਈ ਘਾਟਾ ਪੈ ਜਾਊਗਾ। ਰੌਲਾ ਤਾਂ ਇਹ ਹੈ ਕਿ ਜਿਹੜੇ ਤੁਸੀਂ ਪਹਿਲਾਂ ਭੇਜੇ ਹੋਏ ਨੇ ਉਹ ਕਿਹੜਾ ਕਿਸੇ ਗੱਲ ਲੈਕੇ ਜਵਾਬਦੇਹ ਨੇ। ਲਾਰੈਂਸ ਦੀ ਵੀਡੀਓ ਦਾ ਕਿੰਨਾ ਵੱਡਾ ਮਸਲਾ ਚੱਲਿਆ। ਕਿਸੇ ਨੇ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ? ਕੋਈ ਵੀ ਇਸ ਵਿਸ਼ੇ ਨੂੰ ਲੈਕੇ ਗੰਭੀਰ ਨਹੀਂ ਹੈ।' ਦੇਖੋ ਇਹ ਵੀਡੀਓ:









ਰਾਜਾ ਵੜਿੰਗ ਤੋਂ ਨਾਰਾਜ਼ ਹਨ ਬਲਕੌਰ ਸਿਘ?
ਯੂੁੁੁਟਿਊਬਰ ਰਤਨਦੀਪ ਸਿੰਘ ਨੇ ਬਲਕੌਰ ਤੋਂ ਸਵਾਲ ਪੁੱਛਿਆ ਸੀ ਕਿ ਰਾਜਾ ਵੜਿੰਗ ਕਹਿ ਰਹੇ ਹਨ ਕਿ ਬਲਕੌਰ ਸਿੰਘ ਨਾਲ ਇਸ ਵਿਸ਼ੇ 'ਤੇ ਗੱਲ ਚੱਲ ਰਹੀ ਹੈ ਕਿ ਕੀ ਉਹ ਰਾਜਨੀਤੀ 'ਚ ਆਉਣਗੇ? ਇਸ ਦੇ ਜਵਾਬ 'ਚ ਬਲਕੌਰ ਸਿੰਘ ਨੇ ਰਾਜਾ ਵੜਿੰਗ ਦਾ ਨਾਮ ਤਾਂ ਨਹੀਂ ਲਿਆ, ਪਰ ਬਿਨਾਂ ਨਾਮ ਲਏ ਵੀ ਉਹ ਬਹੁਤ ਕੁੱਝ ਕਹਿ ਗਏ। ਦੇਖੋ ਪੂਰਾ ਇੰਟਰਵਿਊ:



ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਉਸ ਦਾ ਪਰਿਵਾਰ ਲਗਾਤਾਰ ਉਸ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਇਸੇ ਦੇ ਚੱਲਦੇ ਬਲਕੌਰ ਸਿੰਘ ਸਿਆਸੀ ਪਾਰਟੀਆਂ ਤੋਂ ਨਾਰਾਜ਼ ਵੀ ਹਨ। ਬਲਕੌਰ ਸਿੰਘ ਦੀ ਨਾਰਾਜ਼ਗੀ ਦੀ ਦੂਜੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਅੱਜ ਕੱਲ੍ਹ ਕਾਂਗਰਸ ਤੇ ਆਪ ਦੇ ਗੱਠਜੋੜ ਦੀਆਂ ਖਬਰਾਂ ਸੁਰਖੀਆਂ ਬਟੋਰ ਰਹੀਆਂ ਹਨ, ਜਦਕਿ ਬਲਕੌਰ ਸਿੰਘ ਪਹਿਲਾਂ ਹੀ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂਮ ਆਪਣੇ ਪੁੱਤਰ ਦੇ ਕਤਲ ਦਾ ਦੋਸ਼ੀ ਮੰਨਦੇ ਹਨ। ਅਜਿਹੇ 'ਚ ਹੁਣ ਉਨ੍ਹਾਂ ਦਾ ਲੋਕ ਸਭਾ 2024 ਦੀਆਂ ਚੋਣਾਂ ਲੜਨਾ ਮੁਸ਼ਕਲ ਲੱਗਦਾ ਹੈ। 


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਾਕੇ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਗਾਇਕ ਨੇ ਖੁਦ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ