ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Wishe For Christmas 2023: 25 ਦਸੰਬਰ ਨੂੰ ਪੂਰੀ ਦੁਨੀਆ 'ਚ ਧੂਮਧਾਮ ਨਾਲ ਕ੍ਰਿਸਮਸ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਰਗੁਣ ਮਹਿਤਾ ਤੋਂ ਸੋਨਮ ਬਾਜਵਾ ਸਣੇ ਕਈ ਪੰਜਾਬੀ ਕਲਾਕਾਰਾਂ ਨੇ ਫੈਨਜ਼ ਨੂੰ ਕ੍ਰਿਸਮਸ ਦੀ ਖਾਸ ਵਧਾਈ ਦਿੱਤੀ। ਇਸ ਖਾਸ ਮੌਕੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਵੀ ਕ੍ਰਿਸਮਸ ਦਾ ਸਪੈਸ਼ਲ ਮੈਸੇਜ ਸ਼ੇਅਰ ਕੀਤਾ।
ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੰਜਾਬੀਆਂ ਨੂੰ ਕ੍ਰਿਸਮਸ ਦੀ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਉਸ ਨੇ ਵੀਡੀਓ 'ਚ ਬਹੁਤ ਹੀ ਪਿਆਰਾ ਸੰਦੇਸ਼ ਦਿੱਤਾ। ਉਸ ਨੇ ਕਿਹਾ, 'ਕਿਸੇ ਦੀ ਜ਼ਿੰਦਗੀ 'ਚ ਸੈਂਟਾ ਕਲੌਸ ਬਣੋ, ਉਹ ਸੈਂਟਾ ਕਲੌਸ ਜੋ ਉਨ੍ਹਾਂ ਦੇ ਦੁੱਖ ਦਰਦ ਵੰਡਾਉਂਦਾ ਹੈ। ਸੈਂਟਾ ਕਲੌਸ ਸਿਰਫ ਗਿਫਟ ਵੰਡਣ ਲਈ ਨਹੀਂ ਹੁੰਦਾ। ਅੱਜ ਕੱਲ੍ਹ ਸੈਂਟਾ ਕਲੌਸ ਤੁਹਾਡੇ ਦੁੱਖ ਸੁਣਨ ਵਾਲਾ ਵੀ ਹੋਣਾ ਚਾਹੀਦਾ ਹੈ। ਅੱਜ ਦੀ ਇਸ ਜ਼ਿੰਦਗੀ 'ਚ ਜੇ ਕੋਈ ਇਨਸਾਨ ਤੁਹਾਡੇ ਨਾਲ ਦੁੱਖ ਸੁੱਖ ਸਾਂਝੇ ਕਰਦਾ ਹੈ ਤਾਂ ਉਹੀ ਸੈਂਟਾ ਕਲੌਸ ਹੈ।' ਦੇਖੋ ਕਵਾਤਰਾ ਦੀ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਪੰਜਾਬ ਦੇ ਸਭ ਤੋਂ ਚਹੇਤੇ ਸੈਲੇਬਸ ਵਿੱਚੋਂ ਇੱਕ ਹੈ। ਉਸ ਨੇ ਸਮਾਜਸੇਵਾ ਕਰਨ ਲਈ ਆਪਣੀ ਕਾਮਯਾਬ ਗਾਇਕੀ ਦਾ ਕਰੀਅਰ ਛੱਡਿਆ ਸੀ। ਉਸ ਦੀਆਂ ਮੋਟੀਵੇਸ਼ਨਲ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਉਹ 'ਏਕ ਜ਼ਰੀਆ' ਨਾਮ ਦੀ ਐਨਜੀਓ ਵੀ ਚਲਾਉਂਦਾ ਹੈ, ਜੋ ਪੂਰੇ ਦੇਸ਼ ਤੋਂ ਮਦਦ ਲਈ ਆਏ ਲੋਕਾਂ ਲਈ ਕੰਮ ਕਰਦੀ ਹੈ। ਅਨਮੋਲ ਦੀ ਐਨਜੀਓ ਨੂੰ ਹੁਣ ਤੱਕ ਕਈ ਪੰਜਾਬੀ ਕਲਾਕਾਰ ਮਦਦ ਦੇ ਚੁੱਕੇ ਹਨ। ਹਾਲ ਹੀ ਹਰਿਆਣਵੀ ਗਾਇਕਾ ਸਪਨਾ ਚੌਧਰੀ ਵੀ ਅਨਮੋਲ ਦੇ ਸ਼ੋਅ ;ਚ ਆਈ ਸੀ ਅਤੇ ਉਸ ਨੇ ਅਨਮੋਲ ਦੇ ਐਨਜੀਓ 'ਚ ਮਰੀਜ਼ਾਂ ਦੇ ਇਲਾਜ ਲਈ ਦਾਨ ਵੀ ਦਿੱਤਾ ਸੀ।