ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala Look Alike: ਕਹਿੰਦੇ ਹਨ ਕਿ ਦੁਨੀਆ 'ਚ ਇੱਕੋ ਜਿਹੇ ਦਿਖਣ ਵਾਲੇ 7 ਲੋਕ ਹੁੰਦੇ ਹਨ। ਅਕਸਰ ਹੀ ਸੋਸ਼ਲ ਮੀਡੀਆ 'ਤੇ ਸੈਲੇਬ੍ਰਿਟੀਜ਼ ਦੇ ਹਮਸ਼ਕਲ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਗਾਣੇ 'ਮੇਰਾ ਨਾਂ' 'ਚ ਮੂਸੇਵਾਲਾ ਦਾ ਹਮਸ਼ਕਲ ਵਿਨੈ ਪ੍ਰਤਾਪ ਮੱਲ੍ਹੀ ਨਜ਼ਰ ਆਇਆ ਸੀ। ਹੁਣ ਮੂਸੇਵਾਲਾ ਦਾ ਇੱਕ ਹੋਰ ਹਮਸ਼ਕਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਉਹ:
ਗੌਰਵ ਚੰਦੀ ਨਾਮ ਦਾ ਇਹ ਸ਼ਖਸ ਸਿੱਧੂ ਮੂਸੇਵਾਲਾ ਦੀ ਹੂ-ਬ-ਹੂ ਕਾਪੀ ਹੈ। ਉਸ ਦੇ ਵੀਡੀਓਜ਼ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਉਸ ਦੀਆਂ ਤਸਵੀਰਾਂ ਦੇਖ ਇੱਕ ਮਿੰਟ ਲਈ ਤੁਸੀਂ ਵੀ ਧੋਖਾ ਖਾ ਜਾਓਗੇ ਕਿ ਇਹ ਅਸਲੀ ਹੈ ਜਾਂ ਨਕਲੀ। ਉਸ ਦੀ ਹਾਈਟ ਵੀ ਸਿੱਧੂ ਜਿੰਨੀਂ ਹੈ ਤੇ ਸ਼ਕਲ ਤਾਂ ਮੈਚ ਕਰਦੀ ਹੀ ਹੈ। ਦੇਖੋ ਉਸ ਦੀਆਂ ਤਸਵੀਰਾਂ:
ਹਾਲ ਹੀ 'ਚ ਗੌਰਵ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਮੂਸੇਵਾਲਾ ਦੇ ਗਾਣੇ 'ਤੇ ਰੀਲ ਬਣਾਈ ਹੈ। ਉਹ ਮੂਸੇਵਾਲਾ ਦੇ ਗਾਣੇ 'ਦ ਲਾਸਟ ਰਾਈਡ' 'ਤੇ ਮੂਸੇਵਾਲਾ ਵਾਂਗ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਉਸ ਦੀ ਇਸ ਵੀਡੀਓ ਨੂੰ ਮੂਸੇਵਾਲਾ ਦੇ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ। ਹਾਲਾਂਕਿ ਕੁੱਝ ਲੋਕਾਂ ਨੂੰ ਉਸ ਦੀ ਇਹ ਵੀਡੀਓ ਪਸੰਦ ਨਹੀਂ ਆਈ ਹੈ ਅਤੇ ਉਹ ਗੌਰਵ ਦੀ ਆਲੋਚਨਾ ਕਰ ਰਹੇ ਹਨ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 20 ਮਹੀਨੇ ਪੂਰੇ ਹੋ ਚੁੱਕੇ ਹਨ।