ਅਮੈਲੀਆ ਪੰਜਾਬੀ ਦੀ ਰਿਪੋਰਟ


SIdhu Moose Wala Mother Charan Kaur Post: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਪਰ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਦੇ ਲਈ ਹਾਲੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਸੀਐਮ ਮਾਨ ਦਾ ਜ਼ਿਕਰ ਕੀਤਾ ਹੈ।


ਇਹ ਵੀ ਪੜ੍ਹੋ: 'ਆਦਿਪੁਰਸ਼' ਦੇ ਲੇਖਕ ਮਨੋਜ ਮੁੰਤਸ਼ਿਰ ਨੂੰ ਮੁੰਬਈ ਪੁਲਿਸ ਨੇ ਦਿੱਤੀ ਸੁਰੱਖਿਆ, ਫਿਲਮ ਦੇ ਡਾਇਲੌਗ ਨੂੰ ਲੈਕੇ ਲੇਖਕ ਦੀ ਹੋ ਰਹੀ ਨਿੰਦਾ


ਉਨ੍ਹਾਂ ਕਿਹਾ, 'ਭਗਵੰਤ ਮਾਨ ਸਾਹਿਬ ਇੱਕ ਮਾਂ ਦਾ, ਇੱਕ ਪੰਜਾਬੀ ਔਰਤ ਦਾ ਤੇ ਇੱਕ ਭਾਰਤੀ ਨਾਗਰਿਕ ਦਾ ਯਕੀਨ ਤੁਹਾਡੇ ਪੰਜਾਬ ਦੇ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਤੋਂ ਉੱਠ ਰਿਹੈ। ਮੈਂ ਜਾਣਦੀ ਹਾਂ ਕਿ ਤੁਸੀਂ ਪੂਰੇ ਪੰਜਾਬ ਨੂੰ ਸਾਂਭਣਾ ਹੈ। ਤੁਸੀਂ ਜਿਸ ਕੁਰਸੀ 'ਤੇ ਬੈਠੇ ਹੋ ਉਹ ਤਪਦੀ ਹੋਈ ਭੱਠੀ ਦੇ ਸਮਾਨ ਆ। ਜਿਸ ਤਰ੍ਹਾਂ ਤੁਸੀਂ ਦਿਨ ਵਿੱਚ ਹਜ਼ਾਰਾਂ ਲੋਕਾਂ ਨੂੰ ਪੰਜਾਬ ਦੇ ਵਿਕਾਸ ਲਈ ਮਿਲਦੇ ਹੋ, ਮੈਂ ਵੀ ਤੁਹਾਡੇ ਵਾਂਗ ਤਪਦੀ ਭੱਠੀ 'ਤੇ ਬੈਠੀ ਹਾਂ। ਬੇਸ਼ੱਕ ਸਾਲ ਬੀਤ ਗਿਆ, ਪਰ ਮੈਂ ਅੱਜ ਵੀ ਟਾਹਲੀ ਵਾਲੇ ਖੇਤ 'ਚ ਆਪਣੇ ਪੁੱਤਰ ਦੀ ਚਿਖਾ ਨੂੰ ਭਖਦਾ ਹੋਇਆ ਮਹਿਸੂਸ ਕਰਦੀ ਹਾਂ ਤੇ ਓਹ ਅੱਗ ਦੀਆਂ ਲਾਟਾਂ ਮੇਰੇ ਅੰਦਰ ਦੇ ਭਾਰਤੀ ਤੇ ਪੰਜਾਬੀ ਨੂੰ ਖਤਮ ਕਰ ਰਹੀਆਂ ਹਨ। ਮੈਂ ਭਾਣਾ ਮੰਨ ਕੇ ਸਵਰ ਕਰਾਂ ਤਾਂ ਕਿਵੇਂ ਕਰਾਂ। ਕੀ ਮੈਂ ਰੱਬ 'ਤੇ ਛੱਡ ਕੇ ਉਨ੍ਹਾਂ ਜ਼ਾਲਮਾਂ ਨੂੰ ਹੋਰ ਨੌਜਵਾਨਾਂ ਦੀ ਜਾਨ ਲੈਣ ਲਈ ਖੁੱਲਾ ਛੱਡ ਦਿਆ। ਮੈਂ ਇਸ ਦੇਸ਼ ਦੇ ਤੇ ਇਸ ਰਾਜ ਦੇ ਕਾਨੂੰਨ ਨੂੰ ਕਦੇ ਭੰਗ ਨਹੀਂ ਕੀਤਾ, ਤਾਂ ਵੀ ਮੈਨੂੰ ਮੇਰੇ ਪੁੱਤਰ ਦਾ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ। ਮੈਂ ਤੁਹਾਡੇ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਮੰਗਦੀ ਮਾਨ ਸਾਹਿਬ।' ਦੇਖੋ ਚਰਨ ਕੌਰ ਦੀ ਇਹ ਪੋਸਟ: 









ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਵੀ ਹਾਲੇ ਤੱਕ ਇਨਸਾਫ ਅਧੂਰਾ ਹੈ।


ਇਹ ਵੀ ਪੜ੍ਹੋ: ਸਾਊਥ ਸਟਾਰ ਰਸ਼ਮਿਕਾ ਮੰਦਾਨਾ ਦੇ ਨਾਲ ਉਸ ਦੇ ਮੈਨੇਜਰ ਨੇ ਹੀ ਕੀਤਾ 80 ਲੱਖ ਦਾ ਫਰੌਡ, ਅਦਾਕਾਰਾ ਨੇ ਲਿਆ ਇਹ ਐਕਸ਼ਨ