Sidhu Moosewala Pic Shared On Instagram: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀਆਂ ਯਾਦਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਹਾਲੇ ਵੀ ਕਲਾਕਾਰ ਦੇ ਇਨਸਾਫ ਦੀ ਲੜਾਈ ਜਾਰੀ ਹੈ। ਮੂਸੇਵਾਲਾ ਦੇ ਗੀਤਾਂ ਦੇ ਨਾਲ-ਨਾਲ ਤਸਵੀਰਾਂ ਉਨ੍ਹਾਂ ਦੀਆਂ ਯਾਦਾਂ ਨੂੰ ਹੋਰ ਹੀ ਡੂੰਘਾਂ ਕਰਦੀਆਂ ਹਨ। ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਉਪੱਰ ਪ੍ਰਸ਼ੰਸ਼ਕ ਖੂਬ ਕਮੈਂਟ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਤਸਵੀਰ....









ਸਿੱਧੂ ਮੂਸੇਵਾਲਾ ਦੀ ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਨੋਟਾਂ ਨਾਲ ਕਦੇ ਤਮ੍ਹਾ ਨਈਂਓ ਭਰਨੀ, ਮੈਂ ਤਾਂ ਬੱਸ ਤੈਥੋਂ ਦਾਤਿਆ ਸਬਰ ਮੰਗਦਾ 🙏🏼... ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਅਤੇ ਫਿਲਮੀ ਹਸਤੀਆਂ ਕਮੈਂਟ ਕਰ ਰਹੀਆਂ ਹਨ। ਜੈਨੀ ਜੌਹਲ ਨੇ ਕਮੈਂਟ ਕਰਦੇ ਹੋਏ ਲਿਖਿਆ- ਗਿਆਨਵਾਨ, ਆਤਮਾ, ਸਾਈਨ ਟੂ ਗਾੱਡ... ਅੰਬਰ ਧਾਲੀਵਾਲ ਨੇ ਲਿਖਿਆ, ਅਜੇ ਮੁੱਕਿਆ ਨਈ...


ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਲੜਾਈ ਹਾਲੇ ਤੱਕ ਜਾਰੀ ਹੈ। ਉੱਥੇ ਹੀ ਗੋਲਡੀ ਬਰਾੜ ਦੇ ਫੜ੍ਹੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਪਰ ਹਾਲੇ ਤੱਕ ਪੂਰੀ ਜਾਣਕਾਰੀ ਦਾ ਖੁਲਾਸਾ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਗਿਆ। ਜਿਨ੍ਹਾਂ ਕੋਲੋਂ ਹੋਰ ਗੈਂਗਸਟਰਾਂ ਦਾ ਖੁਲਾਸਾ ਵੀ ਹੋਇਆ।


ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਮੀਡੀਆ ਨਾਲ ਜਤਾਈ ਨਾਰਾਜ਼ਗੀ, ਕਿਹਾ- ਟੀਆਰਪੀ ਵਧਾਉਣ ਲਈ ਮੇਰਾ ਨਾਂ ਲੈਂਦੇ ਨੇ ਨਿਊਜ਼ ਚੈਨਲ