Sidhu Moosewala: ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਮਹੀਨੇ ਪੂਰੇ ਹੋ ਚੁਕੇ ਹਨ। ਉਨ੍ਹਾਂ ਦਾ ਪਰਿਵਾਰ ਹਾਲੇ ਵੀ ਬੇਟੇ ਦੇ ਇਨਸਾਫ਼ ਲਈ ਉਡੀਕ ਕਰ ਰਿਹਾ ਹੈ। ਹੁਣ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। 


ਇਸ ਦੌਰਾਨ 29 ਅਗਸਤ ਨੂੰ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਗਈ। ਜਿਸ ਵਿੱਚ ਸਿੱਧੂ ਹੱਥ `ਚ ਬੰਦੂਕ ਚੁੱਕੀ ਨਜ਼ਰ ਆ ਰਹੇ ਹਨ। ਇਸ ਫ਼ੋਟੋ ਨੂੰ ਮੂਸੇਵਾਲਾ ਦੀ ਟੀਮ ਨੇ ਕੈਪਸ਼ਨ ਦਿਤੀ, "ਬੈਟਰ ਡਾਈ ਸਟੈਂਡਿੰਗ ਦੈਨ ਲਿਵਿੰਗ ਆਨ ਯੋਅਰ ਨੀਜ਼।" ਜਿਸ ਦਾ ਮਤਲਬ ਹੈ ਕਿ ਕਿਸੇ ਮੂਹਰੇ ਝੁਕਣ ਨਾਲੋਂ ਚੰਗਾ ਹੈ ਖੜੇ ਖੜੇ ਮਰ ਜਾਈਏ। ਸਿੱਧੂ ਦੇ ਫ਼ੈਨਜ਼ ਉਨ੍ਹਾਂ ਦੀ ਇਸ ਤਸਵੀਰ `ਤੇ ਖੂਬ ਪਿਆਰ ਲੁਟਾ ਰਹੇ ਹਨ। 









ਸਭ ਜਾਣਦੇ ਹਨ ਕਿ ਮੂਸੇਵਾਲਾ ਨੂੰ ਹਥਿਆਰਾਂ ਦਾ ਕਿੰਨਾ ਸ਼ੌਕ ਸੀ। ਉਹ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਤਸਵੀਰਾਂ ਸ਼ੇਅਰ ਕਰਨਾ ਪਸੰਦ ਕਰਦੇ ਸੀ। ਇਹ ਉਨ੍ਹਾਂ ਦਾ ਆਪਣਾ ਵੱਖਰਾ ਸਟਾਈਲ ਸੀ। ਜਿਸ ਨੂੰ ਸਭ ਪਸੰਦ ਕਰਦੇ ਸੀ।


ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਕਤਲ ਕੇਸ `ਚ ਕਈ ਲੋਕਾਂ ਖਿਲਾਫ਼ ਮਾਮਲੇ ਦਰਜ ਹੋਏ, ਕਈ ਗ੍ਰਿਫ਼ਤਾਰੀਆਂ ਵੀ ਹੋਈਆਂ, ਪਰ ਕਤਲ ਦਾ ਅਸਲੀ ਮਾਸਟਰ ਮਾਈਂਡ ਹਾਲੇ ਵੀ ਪੰਜਾਬ ਪੁਲਿਸ ਦੀ ਕੜਿੱਕੀ `ਚ ਨਹੀਂ ਫਸਿਆ ਹੈ। ਇਸੇ ਦੇ ਲਈ ਮੂਸੇਵਾਲਾ ਦੇ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਤੇਜ਼ ਕਰ ਦਿਤਾ ਹੈ।