ਸਿੱਧੂ ਮੂਸੇਵਾਲਾ ਦੀ ਟੀਮ ਨੇ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ `ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ `ਚ ਮੂਸੇਵਾਲਾ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ। ਇਸ ਫ਼ੋਟੋ ਤੇ ਹੁਣ ਤੱਕ 1.6 ਮਿਲੀਅਨ ਯਾਨਿ 16 ਲੱਖ ਲਾਈਕਸ ਹਨ ਤੇ ਲੱਖ ਦੇ ਕਰੀਬ ਕਮੈਂਟਸ ਹਨ। ਲੋਕ ਆਪਣੇ ਚਹੇਤੇ ਸੁਪਰਸਟਾਰ ਦੀ ਤਸਵੀਰ ਦੇਖ ਕੇ ਇਮੋਸ਼ਨਲ ਹੋ ਰਹੇ ਹਨ। ਦੇਖੋ ਤਸਵੀਰ:









ਫ਼ੈਨਜ਼ ਹੀ ਨਹੀਂ ਪੰਜਾਬੀ ਇੰਡਸਟਰੀ ਵੀ ਉਨ੍ਹਾਂ ਦੀ ਇਸ ਤਸਵੀਰ `ਤੇ ਕਮੈਂਟ ਕਰ ਰਹੀ ਹੈ। ਮੂਸੇਵਾਲਾ ਦੀ ਪੋਸਟ `ਤੇ ਜੌਰਡਨ ਸੰਧੂ, ਬੰਟੀ ਬੈਂਸ ਤੇ ਸੋਨਮ ਬਾਜਵਾ ਸਣੇ ਹੋਰ ਕਈ ਹਸਤੀਆਂ ਨੇ ਕਮੈਂਟਸ ਕੀਤੇ।ਬੀਤੇ ਦਿਨ ਪੰਜਾਬੀ ਸਿੰਗਰ ਅਫ਼ਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ `ਤੇ ਸਿੱਧੂ ਮੂਸੇਵਾਲਾ ਦੀ ਇਹੀ ਤਸਵੀਰ ਸ਼ੇਅਰ ਕੀਤੀ ਸੀ। ਇਹੀ ਨਹੀਂ ਉਹ ਮੂਸੇਵਾਲਾ ਦੀ ਫ਼ੈਮਿਲੀ ਨੂੰ ਮਿਲ ਕੇ ਵੀ ਆਈ ਸੀ । ਜਿਸ ਦੀਆਂ ਸ਼ੇਅਰ ਕਰਦਿਆਂ ਉਨ੍ਹਾਂ ਸੋਸ਼ਲ ਮੀਡੀਆ `ਤੇ ਲਿਖਿਆ ਸੀ ਕਿ ਮੰਮਾ ਪਾਪਾ ਤੁਹਾਡੀ ਧੀ ਆਪਣੇ ਬਾਈ ਸਿੱਧੂ ਮੂਸੇਵਾਲਾ ਦੇ ਸੁਪਨਿਆਂ ਨੂੰ ਪੂਰਾ ਕਰੇਗੀ ।


ਦਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਦਿਨ ਦਹਾੜੇ ਮਾਨਸਾ ਦੇ ਪਿੰਡ ਜਵਾਹਰਕੇ `ਚ ਗੋਲੀ ਮਾਰ ਕਤਲ ਕਰ ਦਿਤਾ ਗਿਆ ਸੀ । ਮੂਸੇਵਾਲਾ ਦੀ ਮੌਤ ਤੋਂ ਡੇਢ ਮਹੀਨੇ ਬਾਅਦ ਵੀ ਇਨਸਾਫ਼ ਹਾਲੇ ਤੱਕ ਅਧੂਰਾ ਹੈ। ਪੁਲਿਸ ਹਾਲੇ ਤੱਕ ਉਹ ਹਥਿਆਰ ਵੀ ਨਹੀਂ ਲੱਭ ਸਕੀ ਹੈ, ਜਿਸ ਨਾਲ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ । 


ਇਸ ਦੇ ਨਾਲ ਹੀ ਬੀਤੇ ਦਿਨ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਨੇ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ । ਇਨ੍ਹਾਂ ਕਲਾਕਾਰਾਂ ਵਿੱਚ ਨਿਰਮਲ ਰਿਸ਼ੀ ਤੇ ਗੁਰਪ੍ਰੀਤ ਘੁੱਗੀ ਵਰਗੇ ਦਿੱਗਜ ਕਲਾਕਾਰਾਂ ਦੇ ਨਾਂ ਸ਼ਾਮਲ ਹਨ ।