Sidhu Moose Wala Drippy New Record: ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋਣ ਵਾਲੇ ਹਨ, ਪਰ ਹਾਲੇ ਵੀ ਉਸ ਦਾ ਨਾਮ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇਸ ਕਾਰਨ ਹੈ ਉਸ ਦੇ ਗਾਣੇ। ਉਸ ਦੇ ਗਾਣਿਆਂ ਲਈ ਲੋਕਾਂ 'ਚ ਦੀਵਾਨਗੀ ਸਿਰ ਚੜ੍ਹ ਕੇ ਬੋਲਦੀ ਹੈ। ਇਸ ਦਾ ਸਬੂਤ ਹੈ ਹਾਲ ਹੀ 'ਚ ਮੂਸੇਵਾਲਾ ਦਾ ਰਿਲੀਜ਼ ਹੋਇਆ ਨਵਾਂ ਗਾਣਾ 'ਡਰਿੱਪੀ'।

  


ਇਹ ਵੀ ਪੜ੍ਹੋ: ਮਸ਼ਹੂਰ ਫਿਲਮ ਡਾਇਰੈਕਟਰ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ, ਨਾਲ ਲਾਇਆ 2 ਕਰੋੜ ਜੁਰਮਾਨਾ, ਜਾਣੋ ਕੀ ਹੈ ਮਾਮਲਾ









ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ 'ਡਰਿੱਪੀ' ਦੇ ਨਾਮ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। 'ਡਰਿੱਪੀ' ਨੇ ਬਿਲਬੋਰਡ ਕੈਨੇਡਾ ਦੇ ਟੌਪ 100 ਚਾਰਟ ਚ ਆਪਣੀ ਜਗ੍ਹਾ ਬਣਾਈ ਹੈ। ਫੈਨਜ਼ ਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਵੇਗੀ ਕਿ ਇਸ ਗਾਣੇ ਨੇ ਦੁਨੀਆ ਭਰ ਦੇ 100 ਗਾਣਿਆਂ 'ਚ 9ਵਾਂ ਸਥਾਨ ਹਾਸਲ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਹੈ। ਸਿੱਧੂ ਦੀ ਟੀਮ ਨੇ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸ਼ੇਅਰ ਕਰ ਇਸ ਬਾਰੇ ਦੱਸਿਆ ਹੈ। ਦੇਖੋ ਇਹ ਸਟੋਰੀ:          




ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਹੁਣ ਤੱਕ ਉਸ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਉਸ ਦੇ ਗਾਣੇ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜਦੇ ਹਨ। ਉਸ ਦੇ ਮਰਨ ਤੋਂ ਬਾਅਦ ਉਸ ਦਾ ਪਹਿਲਾ ਗਾਣਾ 'ਐਸਵਾਈਐਲ' ਸੀ, ਜੋ ਜੂਨ ਮਹੀਨੇ 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੇ ਵੀ ਕਈ ਰਿਕਾਰਡ ਤੋੜੇ ਸੀ। ਪਰ ਇਸ ਗਾਣੇ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।                   


ਇਹ ਵੀ ਪੜ੍ਹੋ: ਪੰਜਾਬੀ ਐਕਟਰ ਦੇਵ ਖਰੌੜ ਬਣਨਗੇ 'ਅਰਜਨ ਵੈਲੀ', ਨਵੀਂ ਫਿਲਮ ਦਾ ਕਰ ਦਿੱਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼