ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala: ਸਿੱਧੂ ਮੂਸੇਵਾਲਾ ਨੂੰ ਉਸ ਦੀ ਮੌਤ ਤੋਂ ਡੇਢ ਸਾਲ ਬਾਅਦ ਅੱਜ ਵੀ ਉਸ ਦੇ ਚਾਹੁਣ ਵਾਲੇ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ। ਬੀਤੇ ਦਿਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਜਨਮਦਿਨ ਸੀ। ਇਸ ਮੌਕੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਤੇ ਨਾਲ ਹੀ ਮੂਸੇਵਾਲਾ ਨੂੰ ਯਾਦ ਕਰ ਰਹੇ ਸੀ। ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਬਲਕੌਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਬਲਕੌਰ ਸਿੰਘ ਨਜ਼ਰ ਆ ਰਹੇ ਹਨ। ਉਹ ਆਪਣੇ ਮਰਹੂਮ ਪੁੱਤਰ ਸਿੱਧੂ ਮੂੁਸੇਵਾਲਾ ਦੇ ਬੁੱਤ ਕੋਲ ਖੜੇ ਹਨ। ਉਹ ਮੂਸੇਵਾਲਾ ਦੇ ਬੁੱਤ ਦੇ ਗਲ ਲੱਗ ਇਮੋਸ਼ਨਲ ਹੋ ਜਾਂਦੇ ਹਨ। ਉਹ ਕਹਿੰਦੇ ਹਨ, ''ਪੁੱਤ ਸਭ ਨੇ ਮੈਨੂੰ ਜਨਮਦਿਨ ਵਿਸ਼ ਕੀਤਾ, ਪਰ ਤੂੰ ਨਹੀਂ ਕੀਤਾ।" ਇਸ ਤੋਂ ਬਾਅਦ ਵੀਡੀਓ 'ਚ ਜੋ ਹੋਇਆ, ਉਸ ਨੂੰ ਦੇਖ ਕੇ ਹਰ ਅੱਖ ਨਮ ਹੋ ਰਹੀ ਹੈ। ਤੁਸੀਂ ਵੀ ਦੇਖੋ:
ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀ ਸ਼ੇਅਰ
ਦੱਸ ਦਈਏ ਕਿ ਆਪਣੇ ਜਨਮਦਿਨ ਦੇ ਮੌਕੇ ਬਲਕੌਰ ਸਿੰਘ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਲਿਿਖਿਆ, 'ਕਿਸੇ ਕਲਾਕਾਰ ਨੂੰ ਇਨ੍ਹਾਂ ਪਿਆਰ ਨਹੀਂ ਮਿਿਲਿਆ, ਜਿਨ੍ਹਾਂ ਸਿੱਧੂ ਨੂੰ ਮਿਿਲਿਆ। ਲੋਕ ਕਲਾਕਾਰ ਦੇ ਮਰਨ ਤੋਂ ਬਾਅਦ ਉਸ ਦਾ ਨਾਮ ਤੱਕ ਭੁੱਲ ਜਾਂਦੇ ਨੇ, ਮਾਪਿਆਂ ਦਾ ਨਾਂ ਯਾਦ ਰੱਖਣਾ ਤਾਂ ਦੂਰ ਦੀ ਗੱਲ ਆ। ਪਰ ਸਿੱਧੂ ਦੇ ਫੈਨਜ਼ ਨੇ ਸਾਨੂੰ ਜੋ ਪਿਆਰ ਤੇ ਸਤਿਕਾਰ ਦਿੱਤਾ, ਉਹ ਅਦਭੁਤ ਹੈ।' ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਸਿੱਧੂ ਦੀ ਮਾਂ ਚਰਨ ਕੌਰ ਨੇ ਵੀ ਆਪਣੇ ਪਤੀ ਬਲਕੌਰ ਸਿੰਘ ਦੇ ਜਨਮਦਿਨ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜੋ ਕਿ ਕਾਫੀ ਵਾਇਰਲ ਹੋਈ ਸੀ। ਇਸ ਪੋਸਟ ਚ ਉਨ੍ਹਾਂ ਨੇ ਲਿਿਖਿਆ ਸੀ, 'ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤਾਂ ਕਿ ਆਪਣੇ ਦੁਸ਼ਮਣਾਂ ਦੀ ਬਰਬਾਦੀ ਦੇਖ ਸਕੋ।'
ਇਹ ਵੀ ਪੜ੍ਹੋ: ਮਸ਼ਹੂਰ ਹਾਲੀਵੁੱਡ ਐਕਟਰ ਦੀ ਪਲੇਨ ਕਰੈਸ਼ 'ਚ ਦਰਦਨਾਕ ਮੌਤ, ਦੋ ਧੀਆਂ ਨੇ ਵੀ ਹਾਦਸੇ 'ਚ ਗਵਾਈ ਜਾਨ