Sidhu Moosewala 295: ਕਾਮਨਵੈਲਥ ਖੇਡਾਂ 2022 ਦੀ ਸਮਾਪਤੀ 8 ਅਗਸਤ ਨੂੰ ਹੋ ਚੁੱਕੀ ਹੈ। ਇਸ ਦੌਰਾਨ ਇੱਥੇ ਜੋ ਕਲੋਜ਼ਿੰਗ ਸੈਰੇਮਨੀ ਹੋਈ, ਉਸ ਦਾ ਇੱਕ ਵੀਡੀਓ ਹੁਣ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਕਾਮਨਵੈਲਥ ਖੇਡਾਂ ਦੀ ਕਲੋਜ਼ਿੰਗ ਸੈਰੇਮਨੀ ਦੌਰਾਨ ਮੈਦਾਨ ਸਿੱਧੂ ਮੂਸੇਵਾਲਾ ਦੇ ਗੀਤ 295 ਨਾਲ ਗੂੰਜ ਉੱਠਿਆ। ਜੀ ਹਾਂ, `ਆਪਾਚੇ ਇੰਡੀਅਨ` ਭੰਗੜਾ ਗਰੁੱਪ ਨੇ 295 ਗੀਤ ਤੇ ਆਪਣੀ ਪੇਸ਼ਕਾਰੀ ਦਿਤੀ। ਜਿਸ ਨੇ ਵੀ ਇਹ ਗੀਤ ਸੁਣਿਆ ਉਹ ਭਾਵੁਕ ਹੋ ਉੱਠਿਆ। 


ਇਸ ਵੀਡੀਓ ਨੂੰ ਬਰਮਿੰਘਮ ਦੀ ਸਿੱਖ ਐਮਪੀ ਪ੍ਰੀਤ ਗਿੱਲ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ਤੇ ਪੋਸਟ ਕੀਤਾ। ਦੇਖਦੇ ਹੀ ਦੇਖਦੇ ਲੋਕਾਂ ਨੇ ਇਸ ਵੀਡੀਓ ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿਤੀਆਂ। ਦੇਖੋ ਵੀਡੀਓ:









ਇਹ ਵੀਡੀਓ ਹੁਣ ਸੋਸ਼ਲ ਮੀਡੀਆ ;ਤੇ ਕਾਫ਼ੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ `ਤੇ ਲੋਕ ਨਾ ਸਿਰਫ਼ ਪ੍ਰਤੀਕਿਰਿਆਵਾਂ ਦੇ ਰਹੇ ਹਨ, ਬਲਕਿ ਇਸ ਖੂਬ ਸ਼ੇਅਰ ਵੀ ਕਰ ਰਹੇ ਹਨ । 


ਦੱਸ ਦਈਏ ਕਿ ਕਾਮਨਵੈਲਥ ਖੇਡਾਂ `ਚ ਭਾਰਤ ਨੇ 61 ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ । ਇਨ੍ਹਾਂ ਖੇਡਾਂ `ਚ 72 ਦੇਸ਼ਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮੈਡਲ ਆਸਟਰੇਲੀਆ ਨੇ ਜਿੱਤੇ, ਜਦਕਿ ਭਾਰਤ ਚੌਥੇ ਸਥਾਨ ਤੇ ਰਿਹਾ ।


ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ । ਸਿੱਧੂ ਨੂੰ ਦੁਨੀਆ ਛੱਡੇ ਭਾਵੇਂ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਪਰ ਉਨ੍ਹਾਂ ਦੇ ਗੀਤਾਂ ਦਾ ਕ੍ਰੇਜ਼ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ।   ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕਈ ਗੀਤ ਹਾਲੇ ਤੱਕ ਟਰੈਂਡਿੰਗ `ਚ ਹਨ। ਮੂਸੇਵਾਲਾ ਦੇ ਗੀਤ 295, ਦ ਲਾਸਟ ਰਾਈਡ, ਦੀਜ਼ ਡੇਜ਼, ਜੀ ਸ਼ਿਟ, ਲੈਜੇਂਡ ਵਰਗੇ ਗੀਤ ਹਾਲੇ ਤੱਕ ਸੁਣੇ ਜਾ ਰਹੇ ਹਨ ।