ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ ਜਿਸ ਪਿੱਛੇ ਦਾ ਕੋਈ ਵੀ ਕਾਰਨ ਸਿੱਧੂ ਨੇ ਨਹੀਂ ਦੱਸਿਆ। ਫੈਨਸ ਵੀ ਸਿੱਧੂ ਦੇ ਇਹ ਕਰਨ ਤੋਂ ਹੈਰਾਨ ਹਨ ਪਰ ਇਸ ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ ਛੁੱਟੀ 'ਤੇ ਹੈ ਚਿੰਤਾ ਵਾਲੀ ਕੋਈ ਗੱਲ ਨਹੀਂ।