ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ਮੁਲਜ਼ਮ ਹਨ ਤੇ ਦਿੱਲੀ ਪੁਲਿਸ ਨੇ ਉਸ ਉੱਤੇ 1 ਲੱਖ ਰੁਪਏ ਇਨਾਮ ਵੀ ਰੱਖਿਆ ਹੋਇਆ ਹੈ। ਮੰਗਲਵਾਰ ਨੂੰ ਬਠਿੰਡਾ ਦੇ ਮਹਿਰਾਜ ਵਿੱਚ ਹੋਈ ਰੈਲੀ ਵਿੱਚ ਵੀ ਲੱਖਾ ਸ਼ਾਮਲ ਹੋਇਆ ਤੇ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਇਸ ਮਗਰੋਂ ਹੁਣ ਲੱਖਾ ਨੇ ਇੱਕ ਹੋਰ ਵੀਡੀਓ ਫੇਸਬੁੱਕ ਤੇ ਸਾਂਝਾ ਕੀਤਾ ਹੈ।
ਲੱਖਾ ਨੇ ਕਿਹਾ, "ਜੇ ਗ੍ਰਿਫ਼ਤਾਰ ਹੋ ਗਿਆ ਫੇਰ ਪਤਾ ਨਹੀਂ, ਪਰ ਅੰਦੋਲਨ ਜਿੱਤੇ ਬਿਨ੍ਹਾਂ ਵਾਪਸ ਨਹੀਂ ਆਉਂਗਾ।" ਮਹਿਰਾਜ ਰੈਲੀ ਦਾ ਇਕੱਠ ਵੇਖ ਕੇ ਲੱਖਾ ਸਿਧਾਣਾ ਕਾਫੀ ਖੁਸ਼ ਹੈ। ਉਸ ਨੇ ਲੋਕਾਂ ਨੂੰ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਵੀ ਕਿਹਾ। ਲੱਖਾ ਨੇ ਪੁਲਿਸ ਤੇ ਇਲਜ਼ਾਮ ਵੀ ਲਾਇਆ ਕੇ ਉਹ ਝੂਠਾ ਕੇਸ ਪਾ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਲੱਖਾ ਸਿਧਾਣਾ ਨੇ ਕੱਲ੍ਹ ਦੀ ਰੈਲੀ ਦੇ ਕਾਮਯਾਬ ਹੋਣ ਮਗਰੋਂ ਕਾਂਗਰਸ ਤੇ ਅਕਾਲੀ ਦਲ ਨੂੰ ਇਸ ਤੇ ਸਿਆਸਤ ਨਾ ਕਰਨ ਦੀ ਵੀ ਸਲਾਹ ਦਿੱਤੀ। ਉਸ ਨੇ ਦੋਨਾਂ ਪਾਰਟੀਆਂ ਨਾਲੋਂ ਵੱਧ ਭੀੜ ਇਕੱਠੀ ਕਰਨ ਦਾ ਦਾਅਵਾ ਵੀ ਕੀਤਾ। ਦਿੱਲੀ ਪੁਲਿਸ ਵੱਲੋਂ ਵਾਂਟੇਡ ਐਲਾਨਿਆ ਗਿਆ ਲੱਖਾ ਕੱਲ੍ਹ ਰੈਲੀ ਦੇ ਮੰਚ ਦੇ ਮੌਜੂਦ ਰਿਹਾ ਤੇ ਸੰਬੋਧਨ ਵੀ ਕੀਤਾ ਪਰ ਦਿੱਲੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।