Mastaney Shatters Carry On Jatta 3 Record: ਪੰਜਾਬੀ ਇੰਡਸਟਰੀ ਲਈ ਸਾਲ 2023 ਕਾਫੀ ਵਧੀਆ ਸਾਬਤ ਹੋ ਰਿਹਾ ਹੈ। ਇਸ ਸਾਲ ਪੰਜਾਬੀ ਸਿਨੇਮਾ ਦੀ ਕਾਮਯਾਬੀ ਦਾ ਗਰਾਫ ਹੈਰਾਨੀਜਨਕ ਢੰਗ ਨਾਲ ਵਧਿਆ ਹੈ। ਪਹਿਲਾਂ 'ਕੈਰੀ ਆਨ ਜੱਟਾ 3' ਨੇ 100 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚਿਆ ਤੇ ਹੁਣ ''ਕੈਰੀ....3'' ਦਾ ਰਿਕਾਰਡ 'ਮਸਤਾਨੇ' ਫਿਲਮ ਨੇ ਤੋੜ ਦਿੱਤਾ ਹੈ।
ਇਸ ਬਾਰੇ ਫਿਲਮ ਦੀ ਮੁੱਖ ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਿਖਿਆ, 'ਮਸਤਾਨੇ ਨੇ ਪੂਰੀ ਦੁਨੀਆ 'ਚ 136 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਇਹ ਅੰਕੜਾ ਹਾਲੇ ਵੀ ਜਾਰੀ ਹੈ। ਵਾਹਿਗੁਰੂ ਜੀ। ਤੁਹਾਡੇ ਪਿਆਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਇੱਕ ਨਵਾਂ ਰਿਕਾਰਡ ਬਣਿਆ ਹੈ। ਇਸ ਨਵੇਂ ਰਿਕਾਰਡ ਨੇ ਸਾਨੂੰ ਹੋਰ ਮੇਹਨਤ ਕਰਨ ਲਈ ਪੇ੍ਰਰਿਤ ਕੀਤਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਆਪਣੇ ਪੰਜਾਬੀ ਸਿਨੇਮਾ ਨੂੰ ਇਸ ਲੈਵਲ ਤੱਕ ਪ੍ਰਮੋਟ ਕਰਨ ਦਾ। ਹੁਣ ਅਸੀਂ ਹੋਰ ਮੇਹਨਤ ਕਰਾਂਗੇ ਤੇ ਪੰਜਾਬੀ ਸਿਨੇਮਾ ਨੂੰ ਨਵੀਆਂ ਬੁਲੰਦੀਆਂ 'ਤੇ ਲੈਕੇ ਜਾਵਾਂਗੇ। ਇਹ ਇਕੱਲੀ ਸਾਡੀ ਟੀਮ ਦੀ ਹੀ ਨਹੀਂ, ਬਲਕਿ ਪੂਰੀ ਪੰਜਾਬੀ ਇੰਡਸਟਰੀ ਦੀ ਜਿੱਤ ਹੈ।'
ਦੱਸ ਦਈਏ ਕਿ 'ਮਸਤਾਨੇ' ਫਿਲਮ 31 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫਿਲਮ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ ਅਤੇ ਨਾਲ ਹੀ ਪੂਰੀ ਦੁਨੀਆ 'ਚ ਸਿੱਖਾਂ ਵੱਲੋਂ ਫਿਲਮ ਨੂੰ ਖੂਬ ਪਿਆਰ ਮਿਲ ਰਿਹਾ ਹੈ। ਦੂਜੇ ਪਾਸੇ ਗੱਲ ਕਰੀਏ 'ਕੈਰੀ ਆਨ ਜੱਟਾ 3' ਦੀ ਤਾਂ ਇਸ ਫਿਲਮ ਨੇ ਬਾਕਸ ਆਫਿਸ 'ਤੇ 125 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਪਰ ਹੁਣ ਇਸ ਦਾ ਰਿਕਾਰਡ ਤੋੜ ਕੇ 'ਮਸਤਾਨੇ' ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ 'ਮਸਤਾਨੇ' ਦੀ ਸਟਾਰ ਕਾਸਟ ਨੂੰ ਸ਼੍ਰੋਮਣੀ ਪੰਥ ਅਕਾਲੀ ਦਲ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ।