ਬੇਟੇ ਦੇ ਵਿਆਹ 'ਚ ਗੁਰਦਾਸ ਮਾਨ ਨੇ ਕਾਇਮ ਕੀਤੀ ਮਿਸਾਲ, ਵੱਡੇ ਸਿਤਾਰਿਆਂ ਕੀਤੀ ਸ਼ਿਰਕਤ
ਏਬੀਪੀ ਸਾਂਝਾ | 30 Jan 2020 04:35 PM (IST)
31 ਜਨਵਰੀ ਨੂੰ ਪੰਜਾਬੀ ਗਾਈਕ ਗੁਰਦਾਸ ਮਾਨ ਦੇ ਬੇਟਾ ਗੁਰਿਕ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ। ਗੁਰਿਕ ਜਲਦੀ ਹੀ ਐਕਟਰਸ ਤੇ ਮਾਡਲ ਸਿਮਰਨ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।
ਚੰਡੀਗੜ੍ਹ: 31 ਜਨਵਰੀ ਨੂੰ ਪੰਜਾਬੀ ਗਾਈਕ ਗੁਰਦਾਸ ਮਾਨ ਦੇ ਬੇਟਾ ਗੁਰਿਕ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ। ਗੁਰਿਕ ਜਲਦੀ ਹੀ ਐਕਟਰਸ ਤੇ ਮਾਡਲ ਸਿਮਰਨ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਬੀਤੀ ਰਾਤ ਗੁਰਿਕ ਮਾਨ ਦੇ ਵਿਆਹ ਦਾ ਸੰਗੀਤ ਸਮਾਗਮ ਹੋਇਆ। ਇਸ ਮੌਕੇ ਜਿੱਥੇ ਇੰਡਸਟਰੀ ਦੇ ਤਮਾਮ ਸਿਤਾਰੇ ਨਜ਼ਰ ਆਏ। ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਬੇਸਹਾਰਾ ਅਨਾਥ ਆਸ਼ਰਮ ਤੇ ਪਿੰਗਲਵਾੜਾ ਦੇ ਬੱਚਿਆਂ ਨੂੰ ਸੱਦਾ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਪਿੰਗਲਵਾੜੇ ਦੇ ਬੱਚਿਆਂ ਨੇ ਪਰਫਾਰਮੈਂਸ ਦੇ ਕੇ ਖੂਬ ਸਮਾਂ ਬੰਨ੍ਹਿਆ। ਦੱਸ ਦਈਏ ਕਿ ਗੁਰਦਾਸ ਮਾਨ ਨੇ ਇਨ੍ਹਾਂ ਬੱਚਿਆਂ ਨੂੰ ਵਿਆਹ 'ਚ ਬੁਲਾ ਕੇ ਮਿਸਾਲ ਕਾਇਮ ਕੀਤੀ ਹੈ ਜੋ ਹੋਰਨਾਂ ਕਈ ਲੋਕਾਂ ਨੂੰ ਵੀ ਪ੍ਰੇਰਤ ਕਰੇਗੀ। ਗੁਰਿਕ ਤੇ ਸਿਮਰਨ ਦਾ ਵਿਆਹ ਪਟਿਆਲਾ 'ਚ 31 ਜਨਵਰੀ ਨੂੰ ਹੋਣਾ ਹੈ।