ਨਵੀਂ ਦਿੱਲੀ: ਆਲ ਇੰਡੀਆ ਮੁਸਲਮਾਨ ਪਰਸਨਲ ਲਾਅ ਬੋਰਡ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਕਿਹਾ ਕਿ ਮਹਿਲਾਵਾਂ ਨੂੰ ਮਸਜਿਦ 'ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਬੰਧੀ ਜੇ ਕੋਈ ਫਤਵਾ ਜਾਰੀ ਕਰਦਾ ਹੈ ਤਾਂ ਉਸ 'ਤੇ ਧਿਆਨ ਨਾ ਦਿੱਤਾ ਜਾਵੇ।
ਬੋਰਡ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤੇ ਗਏ ਹਲਫ਼ਨਾਮੇ 'ਚ ਕਿਹਾ ਕਿ ਮੁਸਲਮਾਨ ਮਹਿਲਾਵਾਂ ਮਸਜਿਦ 'ਚ ਜਾਣ ਲਈ ਆਜ਼ਾਦ ਹਨ, ਹਾਲਾਂਕਿ ਉਹ ਅਜਿਹਾ ਕਰਨ ਲਈ ਮਜਬੂਰ ਨਹੀਂ ਹਨ। ਮਹਿਲਾਵਾਂ ਕੋਲ ਇਹ ਵਿਕਲਪ ਹੈ ਕਿ ਉਹ ਘਰ 'ਚ ਨਮਾਜ਼ ਪੜ੍ਹ ਸਕਦੀਆਂ ਹਨ ਬਜਾਏ ਇਸ ਦੇ ਕਿ ਉਹ ਕਿਸੇ ਸਮੂਹ ਜਾਂ ਮਸਜਿਦ 'ਚ ਨਮਾਜ਼ ਪੜ੍ਹਨ।
ਦੱਸ ਦਈਏ ਕਿ ਦੋ ਮੁਸਲਮਾਨ ਔਰਤਾਂ ਵੱਲੋਂ ਮਸਜਿਦ 'ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇਣ ਲਈ ਸੁਪਰੀਮ ਕੋਰਟ 'ਚ ਦਾਖਲ ਕੀਤੀ ਗਈ ਪਟੀਸ਼ਨ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ ਗਈ। ਮਾਮਲੇ 'ਚ ਅਦਾਲਤ ਦੀ ਦਖਲਅੰਦਾਜ਼ੀ ਦਾ ਵਿਰੋਧ ਕਰਦਿਆਂ ਏਆਈਐਮਪੀਐਲਬੀ ਨੇ ਕਿਹਾ ਕਿ ਮਸਜਿਦਾਂ ਦਾ ਪ੍ਰਬੰਧ ਨਿੱਜੀ ਤੌਰ 'ਤੇ ਕੀਤਾ ਜਾਂਦਾ ਹੈ ਤੇ ਅਦਾਲਤਾਂ ਕਿਸੇ ਧਾਰਮਿਕ ਸਥਾਨ ਦੀ ਵਿਸਥਾਰ ਵਿਵਸਥਾ ਦੇ ਖੇਤਰ 'ਚ ਨਹੀਂ ਜਾ ਸਕਦੀ।
ਹੁਣ ਮਸਜਿਦ 'ਚ ਨਮਾਜ਼ ਪੜ੍ਹਨ ਲਈ ਜਾ ਸਕਦੀਆਂ ਮਹਿਲਾਵਾਂ
ਏਬੀਪੀ ਸਾਂਝਾ
Updated at:
30 Jan 2020 01:55 PM (IST)
ਆਲ ਇੰਡੀਆ ਮੁਸਲਮਾਨ ਪਰਸਨਲ ਲਾਅ ਬੋਰਡ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਕਿਹਾ ਕਿ ਮਹਿਲਾਵਾਂ ਨੂੰ ਮਸਜਿਦ 'ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਬੰਧੀ ਜੇ ਕੋਈ ਫਤਵਾ ਜਾਰੀ ਕਰਦਾ ਹੈ ਤਾਂ ਉਸ 'ਤੇ ਧਿਆਨ ਨਾ ਦਿੱਤਾ ਜਾਵੇ।
- - - - - - - - - Advertisement - - - - - - - - -