ਨਵੀਂ ਦਿੱਲੀ: ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 72ਵੀਂ ਵਰ੍ਹੇਗੰਢ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਣੇ ਕਈ ਵੱਡੇ ਆਗੂ ਸ਼ਰਧਾਂਜਲੀ ਭੇਂਟ ਕਰਨ ਰਾਜਘਾਟ ਪਹੁੰਚੇ।


ਮਹਾਤਮਾ ਗਾਂਧੀ ਦੀ ਵਰ੍ਹੇਗੰਢ ਮੌਕੇ ਕਾਂਗਰਸ ਦੇ ਅਧਿਕਾਰਿਤ ਟਵੀਟਰ ਅਕਾਉਂਟ 'ਤੇ ਟਵੀਟ ਕਰ ਲਿਖੀਆ, "ਮਹਾਤਮਾ ਗਾਂਧੀ ਦੀ ਵਰ੍ਹੇਗੰਢ 'ਤੇ ਅਸੀਂ ਉਨ੍ਹਾਂ ਦੇ ਅਤੇ ਅਣਗਿਣਤ ਹੋਰ ਬਹਾਦੁਰ ਭਾਰਤੀਆਂ ਦੇ ਬਲੀਦਾਨ ਦਾ ਸਨਮਾਨ ਕਰਨ ਲਈ ਸ਼ਹੀਦ ਦਿਵਸ ਮਨਾਉਂਦੇ ਹਾਂ। ਇਹ ਉਨ੍ਹਾਂ ਆਦਰਸ਼ਾਂ ਨੂੰ ਯਾਦ ਕਰਨ ਦਾ ਇੱਕ ਦਿਨ ਹੈ, ਜਦੋਂ ਇਨ੍ਹਾਂ ਬਹਾਦਰ ਆਤਮਾਵਾਂ ਨੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਲਈ ਆਪਣਾ ਬਲਿਦਾਨ ਦਿੱਤਾ।"


30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦਾ ਗੋਲੀ ਮਾਰ ਕਤਲ ਕਰ ਦਿੱਤਾ ਸੀ। ਦਿੱਲੀ ਦੇ ਬਿੜਲਾ ਹਾਊਸ 'ਚ ਪ੍ਰਾਰਥਨਾ ਸਭਾ ਦੇ ਲਈ ਜਾਂਦੇ ਸਮੇਂ ਮਹਾਤਮਾ ਗਾਂਧੀ ਨੂੰ ਨੱਥੂਰਾਮ ਗੋਡਸੇ ਨੇ ਗੋਲੀ ਮਾਰ ਦਿੱਤੀ ਸੀ।