ਨਵੀਂ ਦਿੱਲੀ: ਜਦ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਖੁਰਾਕ 'ਚ ਕੁੱਝ ਨਾ ਕੁੱਝ ਬਦਲਾਅ ਜ਼ਰੂਰ ਕਰਦੇ ਹਾਂ। ਅਸੀਂ ਇਸ ਦੌਰਾਨ ਸਿਹਤਮੰਦ ਖੁਰਾਕ ਖਾਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਚੀਜ਼ਾਂ ਖਾਣ 'ਚ ਜ਼ਿਆਦਾ ਸਵਾਦ ਨਹੀਂ ਹੁੰਦੀਆਂ। ਪਰ ਡੋਸਾ ਇੱਕ ਅਜਿਹੀ ਚੀਜ਼ ਹੈ ਜੋ ਸਵਾਦ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੈ।
ਪਲੇਨ ਡੋਸਾ ਬਹੁਤ ਹੈਲਦੀ ਮੰਨ੍ਹਿਆ ਜਾਂਦਾ ਹੈ। ਕਿਉਂਕਿ ਇਸ 'ਚ ਸਟੱਫਿੰਗ ਨਹੀਂ ਹੁੰਦੀ ਤੇ ਇਹ ਤੰਦਰੁਸਤ ਚੀਜ਼ਾਂ ਨਾਲ ਬਣਦਾ ਹੈ। ਡੋਸਾ ਇੱਕ ਪਰਫੈਕਟ ਬ੍ਰੈਕਫਾਸਟ ਡਿਸ਼ ਹੈ ਕਿਉਂਕਿ ਇਹ ਉੜਦ ਦੀ ਦਾਲ ਤੇ ਚੌਲਾਂ ਨਾਲ ਬਣਦਾ ਹੈ। ਇਹ ਚੀਜ਼ਾਂ ਸਿਹਤ ਲਈ ਵੀ ਫਾਇਦੇਮੰਦ ਹਨ। ਡੋਸੇ 'ਚ ਕਾਰਬਸ ਤੇ ਪ੍ਰੋਟੀਨ ਹੁੰਦਾ ਹੈ। ਇਸ ਨੂੰ ਰਾਵਾ ਤੇ ਓਟਸ ਨਾਲ ਵੀ ਬਣਾਇਆ ਜਾ ਸਕਦਾ ਹੈ।
ਡੋਸੇ 'ਚ ਕੈਲੇਰੀਸ ਵੀ ਘੱਟ ਹੁੰਦੀਆਂ ਹਨ। ਇਸ ਨੂੰ ਨਾਨ-ਸਟਿਕ ਪੈਨ 'ਤੇ ਘੱਟ ਤੇਲ ਜਾਂ ਘਿਓ ਨਾਲ ਤਿਆਰ ਕੀਤਾ ਜਾਂਦਾ ਹੈ। ਇੱਕ ਰਿਸਰਚ ਮੁਤਾਬਕ ਜੇਕਰ ਤੁਸੀਂ ਵਜ਼ਨ ਘਟਾਉਣਾ ਤਾਂ ਇਹ ਚੀਜ਼ ਕਾਫੀ ਲਾਹੇਬੰਦ ਹੋ ਸਕਦੀ ਹੈ, ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ।