ਕਰਨਾਟਕ: ਟੀਵੀ ਸ਼ੋਅ ‘Man Vs Wild’ ਨਵੇਂ ਦੋ ਐਪੀਸੋਡਜ਼ ਦੇ ਨਾਲ ਆਉਣ ਵਾਲਾ ਹੈ, ਜਿਸ ਵਿੱਚ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੇਖਣ ਨੂੰ ਮਿਲਣਗੇ। ਜਿਥੇ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਐਪੀਸੋਡ ਦੇ ਸ਼ੂਟ ਨੂੰ ਮੁਕੰਮਲ ਕਰ ਲਿਆ ਹੈ, ਉਥੇ ਹੀ ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਕੱਲ੍ਹ ਬੀਅਰ ਗ੍ਰੀਲਜ਼ ਨਾਲ ਆਪਣਾ ਐਪੀਸੋਡ ਸ਼ੂਟ ਕਰਨਗੇ। ਅਕਸ਼ੈ ਕੁਮਾਰ ਅੱਜ ਮੈਸੂਰ ਪਹੁੰਚ ਗਏ ਹਨ।


ਅੰਗ੍ਰੇਜ਼ੀ ਦਾ ਇਹ ਪ੍ਰੋਗਰਾਮ ਕਿ ਸਥਾਨਕ ਭਾਸ਼ਾਵਾਂ ਦੇ ਦਰਸ਼ਕਾਂ ਵਿੱਚ ਵੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਦਰਸ਼ਕ ਬੀਅਰ ਗ੍ਰੀਲਜ਼ ਦੇ ਕਾਰਨਾਮਿਆਂ ਦਾ ਅਨੰਦ ਲੈਂਦੇ ਹਨ ਅਤੇ ਕਿਉਂਕਿ ਉਹ ਖਤਰਨਾਕ ਜੰਗਲੀ ਜਾਨਵਰਾਂ ਨਾਲ ਪ੍ਰਭਾਵਿਤ ਜੰਗਲਾਂ ਦੀਆਂ ਜੋਖਮ ਭਰੀਆਂ ਯਾਤਰਾਵਾਂ ਕਰਦਾ ਹੈ।ਭਾਰਤ ਵਿੱਚ ਇਸ ਦੀ ਪ੍ਰਸਿੱਧੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੇ ਸ਼ੁਰੂ ਵਿੱਚ ਇਕ ਦਿਲਚਸਪ ਐਪੀਸੋਡ ਬੀਅਰ ਗ੍ਰੀਲਜ਼ ਨਾਲ ਸ਼ੂਟ ਕੀਤਾ।

ਕਰਨਾਟਕ ਦੇ ਮਾਇਸੂਰੂ ਵਿੱਚ ਇੱਕ ਸਥਾਨਕ ਅਖ਼ਬਾਰ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਦੇ ਮੁਤਾਬਿਕ, ਬੀਅਰ ਗ੍ਰੀਲਜ਼ ਦੀ ਟੀਮ ਨੇ ਅੱਜ ਆਪਣਾ ਦਿਨ ਬਾਂਦੀਪੁਰ ਟਾਈਗਰ ਰਿਜ਼ਰਵ ਵਿੱਚ ਇੱਕ ਢੁਕਵੀਂ ਜਗ੍ਹਾ ਦੀ ਭਾਲ ਵਿੱਚ ਬਿਤਾਇਆ।