ਜਦੋਂ ਸ਼ੋਅ 'ਚ ਹਿਮਾਂਸ਼ੀ ਦੀ ਐਂਟਰੀ ਹੋਈ ਤਾਂ ਉਸ ਦੀ ਸਭ ਤੋਂ ਜ਼ਿਆਦਾ ਨੇੜਤਾ ਅਸੀਮ ਨਾਲ ਸੀ। ਇਸ ਦੇ ਨਾਲ ਹੀ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਖ਼ਬਰਾਂ ਆਈਆਂ ਕਿ ਹਿਮਾਂਸ਼ੀ ਦਾ ਬ੍ਰੇਕ-ਅੱਪ ਹੋ ਗਿਆ ਹੈ। ਇਸ ਬਾਰੇ ਬਿੱਗ-ਬੌਸ ਘਰ 'ਚ ਅਸੀਮ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਹੁਣ ਬੀਤੇ ਐਪੀਸੋਡ 'ਚ ਹਿਮਾਂਸ਼ੀ ਦੀ ਘਰ 'ਚ ਇੱਕ ਵਾਰ ਫੇਰ ਐਂਟਰੀ ਹੋਈ ਹੈ ਜਿਸ ਦੌਰਾਨ ਅਸੀਮ ਨੇ ਉਸ ਨੂੰ ਆਪਣੇ ਪਿਆਰ ਇਜ਼ਹਾਰ ਕਰ ਵਿਆਹ ਲਈ ਪ੍ਰਪੋਜ਼ ਵੀ ਕੀਤਾ।
ਹੁਣ ਸ਼ੋਅ 'ਚ ਇੱਕ ਵਾਰ ਫੇਰ ਟਵਿਸਟ ਆਉਣ ਵਾਲਾ ਹੈ ਕਿਉਂਕਿ ਵਿਕਾਸ, ਸ਼ਹਿਨਾਜ਼ ਨੂੰ ਦੱਸ ਰਹੇ ਹਨ ਕਿ ਅਸੀਮ ਦਾ ਪਹਿਲਾਂ ਹੀ ਰਿਸ਼ਤਾ ਹੈ ਯਾਨੀ ਉਸ ਦੀ ਬਾਹਰ ਗਰਲ ਫਰੈਂਡ ਹੈ। ਇਸ ਦੇ ਨਾਲ ਹੀ ਉਹ ਅਸੀਮ ਨੂੰ ਇੱਕ ਰਿਸ਼ਤਾ ਖ਼ਤਮ ਕਰਨ ਦੀ ਸਲਾਹ ਵੀ ਦੇਣਗੇ। ਵਿਕਾਸ ਅੱਜ ਦੇ ਸ਼ੋਅ 'ਚ ਹੋਣ ਵੀ ਕਈ ਖੁਲਾਸੇ ਕਰ ਸਭ ਨੂੰ ਹੈਰਾਨ ਕਰਨ ਵਾਲੇ ਹਨ। ਜਦੋਂ ਹਿਮਾਂਸ਼ੀ ਤੇ ਅਸੀਮ ਨੇ ਹਾਲ ਹੀ 'ਚ ਆਪਣੇ ਪਿਆਰ ਦਾ ਇਜ਼ਹਾਜ ਕੀਤਾ ਹੈ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਦਾ ਰਿਐਕਸ਼ਨ ਵੇਖਣ ਵਾਲਾ ਹੋਵੇਗਾ।