ਜੀਂਦ: ਹਰਿਆਣਾ ਦੇ ਜੀਂਦ 'ਚ ਤਿੰਨ ਮਹੀਨੇ ਪਹਿਲਾਂ ਵਿਆਹ ਕੇ ਆਈ ਲਾੜੀ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਈ। ਇਸ ਭਗੌੜੀ ਦੁਲਹਨ ਦੀ ਇਹ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਭੱਜੀ ਲਾੜੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਪੁਲਿਸ ਨੂੰ ਅਜੇ ਵੀ ਦੁਲਹਨ ਦਾ ਕੋਈ ਸੁਰਾਗ ਨਹੀਂ ਮਿਲਿਆ। ਜੀਂਦ ਦੇ ਪੰਡਤ ਅਮਿਤ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਕਿਸੇ ਜਾਣ-ਪਛਾਣ ਵਾਲੇ ਰਾਹੀਂ ਉਸ ਨੇ ਪੱਛਮੀ ਬੰਗਾਲ ਦੇ ਜਲਪਾਈ ਗੁਡੀ ਦੀ ਰੇਸ਼ਮਾ ਨਾਂ ਦੀ ਮਹਿਲਾ ਨਾਲ ਵਿਆਹ ਕੀਤਾ ਸੀ। ਸਭ ਕੁਝ ਠੀਕ ਚਲ ਰਿਹਾ ਸੀ ਪਰ ਬੀਤੀ ਰਾਤ ਰੇਸ਼ਮਾ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਫਰਾਰ ਹੋ ਗਈ।
ਇਸ ਦੇ ਨਾਲ ਹੀ ਉਹ ਚਾਰ ਲੱਖ ਰੁਪਏ ਕੈਸ਼, ਗਹਿਣੇ ਤੇ ਕੁਝ ਹੋਰ ਸਾਮਾਨ ਵੀ ਲੈ ਕੇ ਫਰਾਰ ਹੋ ਗਈ। ਇਸ ਮਾਮਲੇ 'ਚ ਉਸ ਦੇ ਨਾਲ ਕੋਈ ਹੋਰ ਵੀ ਸ਼ਾਮਲ ਹੈ ਜੋ ਭੱਜਣ ਤੋਂ ਬਾਅਦ ਪੀੜਤ ਨੂੰ ਧਮਕੀ ਦੇ ਰਹੇ ਹਨ ਕਿ ਸ਼ਿਕਾਇਤ ਕਰਨ 'ਤੇ ਜਾਨ ਤੋਂ ਮਾਰ ਦੇਣਗੇ। ਉਧਰ ਇਸ ਮਾਮਲੇ 'ਚ ਪੁਲਿਸ ਨੇ ਧਾਰਾ 328 ਤੇ 406 ਤਹਿਤ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੰਗਾਲ ਤੋਂ ਲਿਆਂਦੀ ਵਿਆਹ ਕੇ ਨੂੰਹ, ਤਿੰਨ ਮਹੀਨਿਆਂ ਮਗਰੋਂ ਚਾਰ ਲੱਖ ਰੁਪਏ ਲੈ ਕੇ ਫਰਾਰ
ਏਬੀਪੀ ਸਾਂਝਾ
Updated at:
29 Jan 2020 03:25 PM (IST)
ਹਰਿਆਣਾ ਦੇ ਜੀਂਦ 'ਚ ਤਿੰਨ ਮਹੀਨੇ ਪਹਿਲਾਂ ਵਿਆਹ ਕੇ ਆਈ ਲਾੜੀ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਈ। ਇਸ ਭਗੌੜੀ ਦੁਲਹਨ ਦੀ ਇਹ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਭੱਜੀ ਲਾੜੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -