ਭਾਰਤ, ਬ੍ਰਿਟੇਨ, ਰੂਸ, ਇੰਡੋਨੇਸ਼ੀਆ ਤੇ ਮਿਆਂਮਾਰ ਸਮੇਤ ਚਾਰ ਦੇਸ਼ਾਂ ਨੇ ਚੀਨ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਚੀਨ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇੰਡੀਅਨ ਏਅਰ ਲਾਈਨ ਏਅਰ ਇੰਡੀਆ ਨੇ 31 ਜਨਵਰੀ ਤੋਂ 14 ਫਰਵਰੀ ਤੱਕ ਦਿੱਲੀ-ਸ਼ੰਘਾਈ ਉਡਾਣ ਰੱਦ ਕਰ ਦਿੱਤੀ ਹੈ।
ਇੰਡੀਗੋ ਏਅਰਲਾਇੰਸ ਨੇ ਬੁੱਧਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਬੈਂਗਲੁਰੂ-ਹਾਂਗ ਕਾਂਗ ਰੂਟ ਦੀਆਂ ਉਡਾਣਾਂ ਤੇ ਦਿੱਲੀ ਤੋਂ ਚੇਂਗਦੁ ਲਈ ਉਡਾਣਾਂ 1 ਤੋਂ 20 ਫਰਵਰੀ ਤੱਕ ਰੱਦ ਕੀਤੀਆਂ ਜਾਣਗੀਆਂ। ਇੰਡੀਗੋ ਨੇ ਕਿਹਾ ਹੈ ਕਿ ਕੋਲਕਾਤਾ ਤੇ ਗੁਵਾਂਗਝੂ ਲਈ ਉਡਾਣ ਸੇਵਾਵਾਂ ਜਾਰੀ ਰਹਿਣਗੀਆਂ ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਏਅਰ ਇੰਡੀਆ ਤੇ ਇੰਡੀਗੋ ਨੇ ਕਾਕਪਿੱਟ ਮੈਂਬਰਾਂ ਨੂੰ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਕਰਦਿਆਂ ਐਨ-95 ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਹਨ।
ਹੁਣ ਤਕ ਭਾਰਤ 'ਚ ਮਿਲੇ ਸ਼ੱਕੀ ਮਰੀਜ਼ਾਂ ਦੀ ਗਿਣਤੀ
ਕੋਰੋਨਾਵਾਇਰਸ ਦੇ ਸ਼ੱਕੀ ਵਿਦਿਆਰਥੀ ਦੀ ਜਾਂਚ ਰਿਪੋਰਟ ਨੈਗਟਿਵ ਆਈ ਹੈ ਜਿਸ ਦਾ ਇਲਾਜ ਜੈਪੁਰ ਦੇ ਐਸਐਮਐਸ ਹਸਪਤਾਲ 'ਚ ਚੱਲ ਰਿਹਾ ਸੀ। ਜਦੋਂ ਵਿਦਿਆਰਥੀ 12 ਜਨਵਰੀ ਨੂੰ ਵਾਪਸ ਆਇਆ ਸੀ, ਉਹ ਚੀਨ 'ਚ ਪੜ੍ਹ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ।
ਇਸੇ ਤਰ੍ਹਾਂ ਮਹਾਰਾਸ਼ਟਰ 'ਚ ਨੌਂ ਸ਼ੱਕੀ ਮਰੀਜ਼ਾਂ ਨੂੰ ਨਿਗਰਾਨੀ ਹੇਠ ਰੱਖੀਆ ਗਿਆ ਹੈ। ਨੌਂ ਲੋਕਾਂ ਚੋਂ ਛੇ ਵਿਅਕਤੀ ਮੁੰਬਈ 'ਚ, ਦੋ ਪੁਣੇ ਤੇ ਨਾਂਦੇਣ 'ਚ ਹਨ। ਬੇਸ਼ੱਕ ਕੋਰੋਨਾਵਾਇਰਸ ਦੇ ਮਰੀਜ਼ ਭਾਰਤ ਵਿਚ ਨਾ ਹੋਣ, ਪਰ ਭਾਰਤ ਟਾਪ 30 ਦੇਸ਼ਾਂ ਦੀ ਸੂਚੀ 'ਚ ਹੈ ਜਿਨ੍ਹਾਂ 'ਚ ਇਸ ਵਾਇਰਸ ਦੇ ਫੈਲਣ ਦਾ ਸਭ ਤੋਂ ਜ਼ਿਆਦਾ ਜੋਖ਼ਮ ਹੈ।