Simranjit Singh Mann On Deep Sidhu: ਪੰਜਾਬ ਭਰ ਵਿੱਚ ਅੱਜ ਯਾਨਿ 15 ਫਰਵਰੀ ਨੂੰ ਕੌਮੀ ਸ਼ਹੀਦ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਦੀਪ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਇਸ ਮੌਕੇ ਉੱਘੇ ਸਿਆਸੀ ਆਗੂ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਦਿਲ ਦੀਆਂ ਕਈ ਗੱਲਾਂ ਬਿਆਨ ਕੀਤੀਆਂ ਹਨ। ਦੱਸ ਦਈਏ ਕਿ ਮਸਤੂਆਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ। ਇਸ ਮੌਕੇ ਇੱਥੇ ਮਾਨ ਨੇ ਵੀ ਸ਼ਿਕਰਤ ਕੀਤੀ ਸੀ। 

ਦੀਪ ਸਿੱਧੂ ਦੀ ਮੌਤ 'ਤੇ ਬੋਲਦਿਆਂ ਮਾਨ ਨੇ ਕਿਹਾ, 'ਦੀਪ ਸਿੱਧੂ ਦੀ ਮੌਤ ਸ਼ੱਕ ਦੇ ਘੇਰੇ ਵਿੱਚ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜੇ ਕੇਂਦਰ ਸਰਕਾਰ ਸਾਡੀ ਇਸ ਮੰਗ ਨੂੰ ਨਹੀਂ ਮੰਨਦੀ ਤਾਂ ਅਸੀਂ ਯੂਐਨ ਤੱਕ ਵੀ ਇਹ ਮੁੱਦਾ ਚੁੱਕਾਂਗੇ।'

ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀਂ ਬੀਬੀਸੀ ਨਿਊਜ਼ ਦੇ ਦਿੱਲੀ ਦਫਤਰਾਂ 'ਤੇ ਛਾਪੇਮਾਰੀ 'ਤੇ ਬੋਲਦਿਆਂ ਕਿਹਾ, 'ਕੇਂਦਰ ਸਰਕਾਰ ਹਰ ਉਸ ਮੀਡੀਆ ਹਾਊਸ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਆਜ਼ਾਦ ਤੇ ਨਿਰਪੱਖ ਹੈ। ਕੇਂਦਰ ਸਰਕਾਰ ਇਨਕਮ ਟੈਕਸ ਦੀ ਦਰ ਇਸ ਤਰ੍ਹਾਂ ਲਗਾ ਕੇ ਆਜ਼ਾਦ ਮੀਡੀਆ 'ਤੇ ਜ਼ੁਲਮ ਕਰ ਰਹੀ ਹੈ ਅਤੇ ਇਹ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਤਰੀਕਾ ਹੈ।'

ਕਾਬਿਲੇਗ਼ੌਰ ਹੈ ਕਿ ਦੀਪ ਸਿੱਧੂ ਦੀ ਮੌਤ 15 ਫਰਵਰੀ 2022 ਨੂੰ ਭਿਆਨਕ ਐਕਸੀਡੈਂਟ 'ਚ ਹੋਈ ਸੀ। ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਦੱਸਿਆ ਸੀ ਕਿ ਉਸ ਨੇ ਮੌਤ ਵਾਲੇ ਦਿਨ ਕੀ ਕੀ ਕੀਤਾ ਸੀ। ਇਸ ਦੇ ਨਾਲ ਨਾਲ ਦੀਪ ਸਿੱਧੂ ਦੀ ਮੌਤ ਹਮੇਸ਼ਾ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਉਸ ਦੀ ਮੌਤ ਨੂੰ ਐਕਸੀਡੈਂਟ ਨਹੀਂ, ਸਗੋਂ ਕਤਲ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕਰਨ 'ਤੇ ਬੋਲੇ ਜੈਜ਼ੀ ਬੀ, ਕਿਹਾ- ਮੇਰਾ ਮਿਊਜ਼ਿਕ ਕਰੀਅਰ ਪ੍ਰਸ਼ੰਸਕਾਂ ਨੂੰ ਸਮਰਪਿਤ