ਬਲਜੀਤ ਸਿੰਘ ਦੀ ਰਿਪੋਰਟ


Jazzy B On 30 Years In Punjabi Industry: ਅੱਜ ਵੀ ਕੋਈ ਵੀ ਖੁਸ਼ੀ ਵਾਲਾ ਮਾਹੌਲ ਜੈਜ਼ੀ ਬੀ ਦੇ ਗੀਤਾਂ ਬਿਨਾਂ ਪੂਰਾ ਨਹੀਂ ਹੁੰਦਾ। ਜੈਜ਼ੀ ਬੀ ਦਾ ਇਹ ਰੁਤਬਾ ਅੱਜ ਤੱਕ ਉਸੇ ਤਰ੍ਹਾਂ ਕਾਇਮ ਹੈ। "ਕਰਾਊਨ ਪ੍ਰਿੰਸ ਆਫ ਭੰਗੜਾ" ਵਜੋਂ ਜਾਣੇ ਜਾਂਦੇ ਜੈਜ਼ੀ ਬੀ ਨੇ ਹਾਲ ਹੀ ਵਿੱਚ ਬੀ-ਟਾਊਨ ਵਿੱਚ ਆਪਣੇ 30 ਸਾਲਾਂ ਦੇ ਸ਼ਾਨਦਾਰ ਮਿਊਜ਼ਿਕਲ ਕਰੀਅਰ ਦਾ ਜਸ਼ਨ ਮਨਾਇਆ। ਜੈਜ਼ੀ ਬੀ ਦੀ ਸਫਲਤਾ ਦੀ ਪਾਰਟੀ ਬਹੁਤ ਸ਼ਾਨਦਾਰ ਸੀ, ਜਿਸ ਵਿੱਚ ਗਾਇਕ ਲਈ ਬਹੁਤ ਸਾਰਾ ਪਿਆਰ ਸਾਫ ਝਲਕਦਾ ਸੀ।


ਪਾਲੀਵੁੱਡ, ਬਾਲੀਵੁੱਡ, ਟੈਲੀਵਿਜ਼ਨ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਮ ਜਿਵੇਂ ਯੋ ਯੋ ਹਨੀ ਸਿੰਘ, ਮੀਕਾ ਸਿੰਘ, ਗਿੱਪੀ ਗਰੇਵਾਲ, ਮੁਨੀਸ਼ ਸਾਹਨੀ ਤੇ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਨੇ ਜੈਜ਼ੀ ਬੀ ਨੂੰ ਦਿਲੋਂ ਵਧਾਈ ਵੀ ਦਿੱਤੀ।









ਪਿਛਲੇ 30 ਸਾਲਾਂ ਵਿੱਚ, ਜੈਜ਼ੀ ਬੀ ਨੇ ਬਹੁਤ ਸਾਰੀਆਂ ਹਿੱਟ ਐਲਬਮਾਂ ਤੇ ਸਿੰਗਲ ਟਰੈਕ ਰਿਲੀਜ਼ ਕੀਤੇ ਹਨ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਨਾਵਾਂ ਨਾਲ ਕੋਲੈਬ ਕੀਤਾ ਹੈ। ਜੈਜ਼ੀ ਨੇ ਕਈ ਐਵਾਰਡ ਅਤੇ ਪ੍ਰਸ਼ੰਸਾ ਵੀ ਜਿੱਤੀ ਹੈ, ਜਿਸ ਵਿੱਚ  ਹਾਲ ਆਫ ਫੇਮ ਕੈਨੇਡਾ, ਫਿਲਮਫੇਅਰ ਐਵਾਰਡ ਤੇ ਗਲੋਬਲ ਇੰਡੀਅਨ ਮਿਊਜ਼ਿਕ ਅਕੈਡਮੀ ਅਵਾਰਡ ਆਦਿ ਸ਼ਾਮਲ ਹੈ। ਭੰਗੜੇ ਦੀ ਸ਼ੈਲੀ 'ਤੇ ਜੈਜ਼ੀ ਦੇ ਮਿਊਜ਼ਿਕ ਦਾ ਵੱਡਾ ਪ੍ਰਭਾਵ ਹੈ। ਭੰਗੜਾ ਸ਼ੈਲੀ ਵਾਲੇ ਸੰਗੀਤ ਨੂੰ ਨੌਜਵਾਨ ਪੀੜ੍ਹੀ ਵਿੱਚ ਪ੍ਰਸਿੱਧ ਕਰਨ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਿਹਰਾ ਉਨ੍ਹਾਂ ਦੇ ਸਿਰ ਜਾਂਦਾ ਹੈ।


ਜੈਜ਼ੀ ਬੀ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਹਿੰਦੇ ਹਨ, "ਮੈਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹਾਂ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਲੋਕ ਮੇਰੇ ਸੰਗੀਤ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਨ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਤੇ ਆਪਣੇ ਮਿਊਜ਼ਿਕ ਕਰੀਅਰ ਦੇ 30 ਸਾਲ ਉਹਨਾਂ ਨੂੰ ਸਮਰਪਿਤ ਕਰਦਾ ਹਾਂ।"


ਇਹ ਵੀ ਪੜ੍ਹੋ: ਜੈਜ਼ੀ ਬੀ ਨੇ ਪਤਨੀ ਹਰਦੀਪ ਕੌਰ ਨਾਲ ਸ਼ੇਅਰ ਕੀਤੀ ਤਸਵੀਰ, ਇੰਜ ਦਿੱਤੀ ਵੈਲੇਨਟਾਈਨ ਡੇ ਦੀ ਵਧਾਈ