Aditya Narayan Digital Break: ਗਾਇਕ ਆਦਿਤਿਆ ਨਰਾਇਣ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਆਦਿਤਿਆ ਨੇ ਇਸ ਬ੍ਰੇਕ ਦੇ ਐਲਾਨ ਤੋਂ ਪਹਿਲਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਦਿਤਿਆ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉਹ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ ਅਤੇ ਡਿਜੀਟਲ ਬੱਬਲ ਤੋਂ ਦੂਰ ਅਸਲ ਦੁਨੀਆ 'ਚ ਰਹਿਣਾ ਚਾਹੁੰਦੇ ਹਨ।
ਆਦਿਤਿਆ ਨੇ ਲਿਆ ਡਿਜੀਟਲ ਬ੍ਰੇਕ
ਉਦਿਤ ਨਾਰਾਇਣ ਦੇ ਲਾਡਲੇ ਆਦਿਤਿਆ ਨਰਾਇਣ ਹੁਣ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਦਾ ਐਲਾਨ ਕਰਦਿਆਂ ਹੋਇਆਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, 'ਇਸ ਤੋਂ ਪਹਿਲਾਂ ਕਿ ਕੋਈ ਅੱਗੇ ਵਧੇ, ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਦੱਸ ਦੇਵਾਂ ਕਿ ਮੈਂ ਬਿਲਕੁਲ ਠੀਕ ਹਾਂ। ਮੈਂ ਇੱਕ ਡਿਜੀਟਲ ਬ੍ਰੇਕ 'ਤੇ ਹਾਂ, ਆਪਣੀ ਪਹਿਲੀ ਐਲਬਮ ਸਾਂਸੇ ਨੂੰ ਅੰਤਿਮ ਰੂਪ ਦੇ ਰਿਹਾ ਹਾਂ। ਇਸ ਦੇ ਨਾਲ-ਨਾਲ ਆਪਣੀ ਧੀ, ਪਤਨੀ, ਮਾਤਾ-ਪਿਤਾ ਅਤੇ ਅਜ਼ੀਜ਼ਾਂ ਨਾਲ ਖੁਸ਼ੀ-ਖੁਸ਼ੀ ਸਮਾਂ ਬਿਤਾ ਰਿਹਾ ਹਾਂ। ਮੈਂ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਨੂੰ ਡਿਲੀਟ ਕਿਉਂ ਕੀਤਾ ਹੈ? ਕਿਉਂਕਿ ਇਹ ਮੇਰੇ ਡਿਜੀਟਲ ਕੈਨਵਸ ਵਰਗਾ ਹੈ ਅਤੇ ਮੈਂ ਆਪਣੀਆਂ ਪਿਛਲੀਆਂ ਤਸਵੀਰਾਂ ਨੂੰ ਮਿਟਾਉਣਾ ਚਾਹੁੰਦਾ ਹਾਂ ਅਤੇ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ, ਜਿਵੇਂ ਕਿ ਇੱਕ ਨਵੀਂ ਪੇਂਟਿੰਗ ਸ਼ੁਰੂ ਕਰ ਰਿਹਾ ਹਾਂ।
ਇਹ ਵੀ ਪੜ੍ਹੋ: Deepika Padukone: ਦੀਪਿਕਾ ਪਾਦੁਕੋਣ ਛੁੱਟੀਆਂ ਮਨਾਉਣ ਨਿਕਲੀ ਭੂਟਾਨ, ਫੈਨਜ਼ ਨਾਲ ਸੈਲਫੀ ਹੋਈ ਵਾਇਰਲ
ਉਨ੍ਹਾਂ ਨੇ ਅੱਗੇ ਲਿਖਿਆ, ਇਹ ਮੇਰਾ ਵਿਸ਼ਵਾਸ ਹੈ ਕਿ ਸਮੇਂ-ਸਮੇਂ 'ਤੇ ਸਾਨੂੰ ਆਪਣੇ ਮੌਜੂਦਾ ਸਮਾਜਿਕ ਬੰਧਨਾਂ ਤੋਂ ਆਪਣੇ ਆਪ ਨੂੰ ਵੱਖ ਕਰਨਾ ਚਾਹੀਦਾ ਹੈ, ਆਪਣੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਕਿਉਂਕਿ ਇੱਥੋਂ ਹੀ ਮੈਨੂੰ ਜ਼ਿੰਦਗੀ ਦੀ ਡੂੰਘੀ ਸਮਝ ਪ੍ਰਾਪਤ ਹੋਈ ਹੈ। ਚੰਗੀ ਸਿਹਤ ਤਾਂ ਹੀ ਹੁੰਦੀ ਹੈ ਜਦੋਂ ਇਹ ਬਹੁ-ਆਯਾਮੀ ਹੋਵੇ। ਸਰੀਰਕ, ਮਾਨਸਿਕ ਅਤੇ ਅਧਿਆਤਮਿਕ। ਮੈਂ ਇੱਕ ਸਿਹਤਮੰਦ ਜੀਵਨ ਜਿਉਣ ਦੀ ਇੱਛਾ ਰੱਖਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇੱਕ ਤਰ੍ਹਾਂ ਨਾਲ ਮੇਰੇ ਲਈ ਸਕੂਲ ਵਾਪਸ ਜਾਣ ਦਾ ਸਮਾਂ ਆ ਗਿਆ ਹੈ।'
ਜੁਲਾਈ ਵਿੱਚ ਸੋਸ਼ਲ ਮੀਡੀਆ ‘ਤੇ ਕਰਨਗੇ ਵਾਪਸੀ
ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਕੁਝ ਛੋਟੇ ਕੰਮਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਨਵੀਆਂ ਚੀਜ਼ਾਂ ਸਿੱਖਣਾ ਅਤੇ ਆਪਣੇ ਪੁਰਾਣੀਆਂ ਸਕਿਲਸ ਨੂੰ ਸੁਧਾਰਨਾ ਚਾਹੁੰਦਾ ਹਾਂ। ਰੀਅਲ ਵਰਲਡ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਓ, ਨਾ ਕਿ ਇਹ ਡਿਜੀਟਲ ਬੁਲਬੁਲਾ ਜਿਸ ਨੂੰ ਸਾਡੇ ਵਿੱਚੋਂ ਬਹੁਤਿਆਂ ਨੇ ਆਪਣੀ ਅਸਲੀਅਤ ਬਣਾ ਲਿਆ ਹੈ। ਇਹ ਬਹੁਤ ਸਧਾਰਨ ਹੈ। ਜੁਲਾਈ ਵਿੱਚ ਮਿਲਦੇ ਹਾਂ।
ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਨੇ ਸਭ ਦੇ ਸਾਹਮਣੇ ਅਭਿਸ਼ੇਕ ਬੱਚਨ ਨੂੰ ਕੱਢੀਆਂ ਅੱਖਾਂ, ਭਤੀਜੀ ਨਵਿਆ 'ਤੇ ਵੀ ਕੀਤਾ ਗੁੱਸਾ, ਵੀਡੀਓ ਵਾਇਰਲ