'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ 66 ਸਾਲਾ ਅਨੂਪ ਜਲੋਟਾ ਨੇ ਦੱਸਿਆ ਕਿ ਸਾਰੇ ਲੋਕ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਸੀ, ਨੂੰ ਹਵਾਈ ਜਹਾਜ਼ ਤੋਂ ਉਤਾਰਣ ਤੋਂ ਬਾਅਦ ਏਅਰਪੋਰਟ ਤੋਂ ਮਿਰਾਜ ਨਾਂ ਦੇ ਹੋਟਲ ਲਿਜਾਇਆ ਗਿਆ।
ਕੋਰੋਨਾਵਾਇਰਸ ਦੇ ਕਹਿਰ 'ਚ ਅਨੂਪ ਜਲੋਟਾ ਦੀ ਯੂਰਪ ਫੇਰੀ, ਭਾਰਤ ਆਉਂਦਿਆਂ ਹੀ ਕੀਤਾ ਆਈਸੋਲੇਟ
ਏਬੀਪੀ ਸਾਂਝਾ | 17 Mar 2020 04:59 PM (IST)
ਅਨੂਪ ਜਲੋਟਾ ਯੂਰਪ ਦੇ 4 ਵੱਡੇ ਸ਼ਹਿਰਾਂ ਵਿੱਚ ਸ਼ੋਅ ਕਰਕੇ ਭਾਰਤ ਪਰਤੇ ਹਨ, ਜਿਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਅਨੂਪ ਜਲੋਟਾ ਨੂੰ ਮੁੰਬਈ ਦੇ ਮਿਰਾਜ ਹੋਟਲ ਵਿੱਚ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।
ਮੁੰਬਈ: ਭਜਨ ਸਮਰਾਟ ਅਨੂਪ ਜਲੋਟਾ ਯੂਰਪ ਦੇ 4 ਸ਼ਹਿਰਾਂ ਹਾਲੈਂਡ, ਜਰਮਨੀ, ਲੈਸਟਰ ਤੇ ਲੰਡਨ ‘ਚ ਆਪਣੇ ਸ਼ੋਅ ਕਰਨ ਤੋਂ ਬਾਅਦ ਅੱਜ ਸਵੇਰੇ 4 ਵਜੇ ਲੰਡਨ ਤੋਂ ਮੁੰਬਈ ਕੌਮਾਂਤਰੀ ਹਵਾਈ ਅੱਡੇ ਪਹੁੰਚੇ। ਜਿੱਥੋਂ ਉਸ ਨੂੰ ਸਿੱਧਾ ਮਿਰਜ ਹੋਟਲ ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਹੋਟਲ ਦੇ ਕਮਰੇ ਚੋਂ ਖੁਦ ਕਾਲ ਕਰਕੇ 'ਏਬੀਪੀ ਨਿਊਜ਼' ਨੂੰ ਦਿੱਤੀ। ਜਿੱਥੇ ਹਰ ਕਿਸੇ ਨੂੰ ਕੋਰੋਨਾਵਾਇਰਸ ਦੇ ਲੱਛਣਾਂ ਦੀ ਜਾਂਚ ਕਰਨ ਲਈ ਵੱਖਰੇ ਕਮਰਿਆਂ ‘ਚ ਰੱਖਿਆ ਗਿਆ ਹੈ। ਅਨੂਪ ਜਲੋਟਾ ਨੇ ਦੱਸਿਆ ਕਿ ਡਾਕਟਰਾਂ ਦੀ ਇੱਕ ਟੀਮ ਨੇ ਫਿਲਹਾਲ ਉਸ ਨੂੰ ਦੋ ਦਿਨਾਂ ਲਈ ਆਈਸੋਲੇਸ਼ਨ ‘ਚ ਰਹਿਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬੀਐਮਸੀ ਦੇ 25 ਡਾਕਟਰਾਂ ਦੀ ਟੀਮ ਇੱਥੇ ਮੌਜੂਦ ਹੈ ਤੇ ਉਨ੍ਹਾਂ ਵਰਗੇ ਸਾਰੇ ਲੋਕਾਂ ਦੀ ਹੋਟਲ ਵਿੱਚ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ। ਅਨੂਪ ਜਲੋਟਾ ਨੇ ਇਹ ਵੀ ਦਾਅਵਾ ਕੀਤਾ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਬਾਵਜੂਦ ਉਨ੍ਹਾਂ ਦੇ ਸ਼ੋਅ 7 ਮਾਰਚ ਨੂੰ ਹਾਲੈਂਡ, 8 ਮਾਰਚ ਜਰਮਨੀ, ਲੈਸਟਰ ਵਿਖੇ ਤੇ 15 ਮਾਰਚ ਨੂੰ ਲੰਡਨ ਵਿੱਚ ਹੋਏ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਸ਼ੋਅ ਦਾ ਅਨੰਦ ਲਿਆ।